ਦੁਬਈ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੋ ਰੋਜ਼ਾ ਸਮਾਗਮ ਸਮਾਪਤ, ਹਜ਼ਾਰਾਂ ਦੀ ਗਿਣਤੀ ਵਿੱਚ ਹੋਈ ਸੰਗਤ ਦੀ ਸ਼ਮੂਲੀਅਤ

ਦੁਬਈ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੋ ਰੋਜ਼ਾ ਸਮਾਗਮ ਸਮਾਪਤ, ਹਜ਼ਾਰਾਂ ਦੀ ਗਿਣਤੀ ਵਿੱਚ ਹੋਈ ਸੰਗਤ ਦੀ ਸ਼ਮੂਲੀਅਤ

ਦੁਬਈ, 28 ਸਤੰਬਰ- ਦੁਬਈ ਦੇ ਆਵੇਅਰ, ਰਸ ਅਲ ਖੋਰ ਵਿਖੇ 26 ਤੇ 27 ਸਤੰਬਰ ਨੂੰ ਹੋਏ ਦੋ-ਰੋਜ਼ਾ ਗੁਰਮਤਿ ਸਮਾਗਮ ਦੌਰਾਨ ਪ੍ਰਸਿੱਧ ਧਰਮ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਆਪਣੇ ਬੇਬਾਕ ਅਤੇ ਪ੍ਰਭਾਵਸ਼ਾਲੀ ਵਚਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਹ ਸਮਾਗਮ ਵਿਦੇਸ਼ਾਂ ਵਿੱਚ ਰਹਿੰਦੀ ਸਿੱਖ ਤੇ ਪੰਜਾਬੀ ਸੰਗਤ ਲਈ ਇੱਕ ਖਾਸ ਰੂਹਾਨੀ ਮਿਲਾਪ ਬਣਿਆ।

ਹਜ਼ਾਰਾਂ ਦੀ ਗਿਣਤੀ ਵਿੱਚ ਦੁਬਈ ਤੋਂ ਇਲਾਵਾ ਨੇੜਲੇ ਗਲਫ਼ ਦੇਸ਼ਾਂ ਤੋਂ ਵੀ ਸੰਗਤ ਨੇ ਸ਼ਮੂਲੀਅਤ ਕੀਤੀ। ਦੋਵੇਂ ਦਿਨ ਸ਼ਾਮ 8 ਤੋਂ 11 ਵਜੇ ਤੱਕ ਹੋਏ ਪ੍ਰਵਚਨਾਂ ਵਿੱਚ ਭਾਈ ਸਾਹਿਬ ਨੇ ਗੁਰਬਾਣੀ ਦੇ ਅਸਲੀ ਸੁਨੇਹੇ ਨੂੰ ਆਧੁਨਿਕ ਜੀਵਨ ਨਾਲ ਜੋੜਦਿਆਂ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਸਿੱਖੀ ਨਾਲ ਗੂੜ੍ਹਾ ਰਿਸ਼ਤਾ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਦਾ ਸਧਾਰਨ ਤੇ ਸਪਸ਼ਟ ਸ਼ਬਦ ਕੀਰਤਨ ਸੰਗਤਾਂ ਦੇ ਦਿਲਾਂ ਨੂੰ ਛੂਹਦਾ ਰਿਹਾ।

ਸਮਾਗਮ ਦਾ ਸਿੱਧਾ ਪ੍ਰਸਾਰਣ ਯੂਟਿਊਬ ਅਤੇ EMMPEE ਚੈਨਲਾਂ ਰਾਹੀਂ ਵੀ ਕੀਤਾ ਗਿਆ, ਜਿਸ ਨਾਲ ਦੁਨੀਆ ਭਰ ਦੀ ਸੰਗਤ ਵੀ ਇਸ ਰੂਹਾਨੀ ਮਹੌਲ ਨਾਲ ਜੁੜ ਸਕੀ।

ਸਥਾਨਕ ਗੁਰਦੁਆਰਾ ਕਮੇਟੀਆਂ ਅਤੇ ਸੇਵਾਦਾਰਾਂ ਵੱਲੋਂ ਪ੍ਰਬੰਧਾਂ ਦੀ ਸ਼ਾਨਦਾਰ ਸੇਵਾ ਕੀਤੀ ਗਈ। ਦੋਵੇਂ ਦਿਨ ਸੰਗਤ ਨੇ ਕੀਰਤਨ, ਸਿਮਰਨ, ਲੰਗਰ ਅਤੇ ਪ੍ਰਵਚਨਾਂ ਦਾ ਵਿੱਚ ਧਿਆਨ ਲਗਾਇਆ ਲਿਆ। ਲੰਗਰ ਦੀ ਵਿਵਸਥਾ ਸਮਾਗਮ ਦੀ ਸ਼ਾਨ ਵਧਾਉਂਦੀ ਰਹੀ ਤੇ ਹਰ ਵਰਗ ਦੇ ਲੋਕਾਂ ਨੇ ਇੱਕਠੇ ਬੈਠ ਕੇ ਪੰਗਤ ਵਿੱਚ ਭੋਜਨ ਛਕਿਆ।

ਇਸ ਸਮਾਗਮ ਨੂੰ ਸੰਗਤ ਨੇ ਸਿਰਫ਼ ਰੂਹਾਨੀ ਅਨੰਦ ਹੀ ਨਹੀਂ, ਸਗੋਂ ਗਲਫ਼ ਵਿੱਚ ਰਹਿੰਦੇ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਦੀ ਏਕਤਾ ਅਤੇ ਸਾਂਝ ਨੂੰ ਮਜ਼ਬੂਤ ਕਰਨ ਵਾਲਾ ਇਕੱਠ ਕਰਾਰ ਦਿੱਤਾ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪ੍ਰਵਚਨਾਂ ਨੇ ਵਿਸ਼ੇਸ਼ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਉਹਨਾਂ ਨੂੰ ਆਪਣੇ ਰੂਹਾਨੀ ਤੇ ਸੱਭਿਆਚਾਰਕ ਵਿਰਸੇ ਨਾਲ ਹੋਰ ਨੇੜੇ ਹੋਣ ਦਾ ਮੌਕਾ ਮਿਲਿਆ। ਸੰਗਤ ਦੀ ਸ਼ਮੂਲੀਅਤ, ਲੰਗਰ ਦੀ ਸੇਵਾ ਅਤੇ ਗੁਰਬਾਣੀ ਦਾ ਅਨੰਦ ਇਹ ਸਭ ਮਿਲ ਕੇ ਇਸ ਸਮਾਗਮ ਨੂੰ ਸਦਾ ਯਾਦ ਰਹਿਣ ਵਾਲਾ ਰੂਹਾਨੀ ਸਮਾਗਮ ਬਣਾਉਂਦੇ ਹਨ।