ਐਪਲ ਦਾ ਪਹਿਲਾ ਫੋਲਡੇਬਲ ਆਈਫੋਨ 2026 ਵਿੱਚ ਆ ਰਿਹਾ: ਨਵੀਂ ਟੈਕਨੋਲੋਜੀ ਵੱਲ ਵੱਡਾ ਕਦਮ

ਐਪਲ ਦਾ ਪਹਿਲਾ ਫੋਲਡੇਬਲ ਆਈਫੋਨ 2026 ਵਿੱਚ ਆ ਰਿਹਾ: ਨਵੀਂ ਟੈਕਨੋਲੋਜੀ ਵੱਲ ਵੱਡਾ ਕਦਮ

ਮੰਗਲਵਾਰ, 26 ਅਗਸਤ- ਟੈਕਨੋਲੋਜੀ ਦੀ ਦੁਨੀਆ ਵਿੱਚ ਹਰ ਵਾਰੀ ਐਪਲ ਆਪਣੇ ਨਵੇਂ ਉਤਪਾਦਾਂ ਨਾਲ ਲੋਕਾਂ ਦੀਆਂ ਉਮੀਦਾਂ ਵਧਾਉਂਦਾ ਹੈ। ਹੁਣ ਖ਼ਬਰ ਇਹ ਹੈ ਕਿ ਕੰਪਨੀ 2026 ਵਿੱਚ ਆਪਣਾ ਸਭ ਤੋਂ ਪਹਿਲਾ ਫੋਲਡੇਬਲ ਆਈਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਮਾਡਲ ਆਈਫੋਨ ਦੀ ਇਤਿਹਾਸਕ ਲੜੀ ਵਿੱਚ ਇਕ ਨਵੀਂ ਸ਼ੁਰੂਆਤ ਹੋਵੇਗਾ, ਜਿਸ ਨਾਲ ਐਪਲ ਸਮਾਰਟਫੋਨ ਮਾਰਕਿਟ ਵਿੱਚ ਇਕ ਹੋਰ ਨਵੇਂ ਪੱਧਰ ‘ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ।

 

ਬੁੱਕ-ਸਟਾਈਲ ਡਿਜ਼ਾਈਨ

 

ਰਿਪੋਰਟਾਂ ਮੁਤਾਬਕ, ਨਵਾਂ ਫੋਲਡੇਬਲ ਆਈਫੋਨ ਇੱਕ ਕਿਤਾਬ ਵਾਂਗ ਖੁੱਲੇਗਾ। ਬੰਦ ਹੋਣ ‘ਤੇ ਇਸਦੀ ਬਾਹਰੀ ਸਕ੍ਰੀਨ 5 ਤੋਂ 6 ਇੰਚ ਦੇ ਆਕਾਰ ਦੀ ਹੋਵੇਗੀ, ਜੋ ਇੱਕ ਆਮ ਆਈਫੋਨ ਵਰਗਾ ਹੀ ਅਨੁਭਵ ਦੇਵੇਗੀ। ਜਦੋਂ ਇਸਨੂੰ ਖੋਲ੍ਹਿਆ ਜਾਵੇਗਾ, ਤਾਂ ਉਪਭੋਗਤਾ ਨੂੰ ਲਗਭਗ 8 ਇੰਚ ਦੀ ਵੱਡੀ ਡਿਸਪਲੇ ਮਿਲੇਗੀ, ਜਿਸ ਨਾਲ ਵੀਡੀਓ ਦੇਖਣ, ਗੇਮਿੰਗ, ਜਾਂ ਮਲਟੀਟਾਸਕਿੰਗ ਦਾ ਮਜ਼ਾ ਦੋਗੁਣਾ ਹੋਵੇਗਾ।

 

ਚਾਰ ਕੈਮਰਾ ਸਿਸਟਮ

 

  • ਐਪਲ ਇਸ ਮਾਡਲ ਵਿੱਚ ਕੁੱਲ ਚਾਰ ਕੈਮਰੇ ਦੇਣ ਜਾ ਰਿਹਾ ਹੈ:

  • ਇਕ ਫਰੰਟ ਕੈਮਰਾ ਬਾਹਰਲੀ ਸਕ੍ਰੀਨ ਲਈ

  • ਪਿੱਛੇ ਦੋ ਕੈਮਰੇ — ਮੇਨ ਵਾਇਡ ਸੈਂਸਰ ਅਤੇ ਇਕ ਹੋਰ

  • ਇਕ ਅੰਦਰਲਾ ਕੈਮਰਾ, ਜੋ ਵੀਡੀਓ ਕਾਲਾਂ ਅਤੇ ਸੈਲਫੀਆਂ ਲਈ ਹੋਵੇਗਾ

ਇਹ ਕੈਮਰਾ ਸੈਟਅਪ ਯਕੀਨੀ ਬਣਾਵੇਗਾ ਕਿ ਫੋਨ ਬੰਦ ਹੋਣ ਜਾਂ ਖੁੱਲ੍ਹੇ ਹੋਣ ਦੋਹਾਂ ਹਾਲਤਾਂ ਵਿੱਚ ਬਿਹਤਰੀਨ ਤਰੀਕੇ ਨਾਲ ਕੰਮ ਕਰੇ।

 

ਇਕ ਦਿਲਚਸਪ ਗੱਲ ਇਹ ਹੈ ਕਿ ਇਸ ਫੋਨ ਵਿੱਚ ਟਚ ਆਈਡੀ ਮੁੜ ਆ ਸਕਦਾ ਹੈ। ਜਿੱਥੇ ਹਾਲੀਆ ਆਈਫੋਨਾਂ ਵਿੱਚ ਸਿਰਫ ਫੇਸ ਆਈਡੀ ਵਰਤੀ ਗਈ ਹੈ, ਉੱਥੇ ਫੋਲਡੇਬਲ ਡਿਜ਼ਾਈਨ ਵਿੱਚ ਇਹ ਸਿਸਟਮ ਪੂਰੀ ਤਰ੍ਹਾਂ ਫਿੱਟ ਨਹੀਂ ਬੈਠਦਾ। ਇਸ ਲਈ ਕੰਪਨੀ ਸਾਈਡ-ਬਟਨ ‘ਤੇ ਫਿੰਗਰਪ੍ਰਿੰਟ ਸੈਂਸਰ ਲਿਆਉਣ ਦੀ ਯੋਜਨਾ ਬਣਾ ਰਹੀ ਹੈ।

 

ਖਬਰਾਂ ਅਨੁਸਾਰ, ਇਸ ਫੋਨ ਵਿੱਚ ਐਪਲ ਦਾ ਆਪਣਾ ਨਵਾਂ C2 ਮੋਡਮ ਚਿਪ ਹੋਵੇਗਾ, ਜੋ ਪਿਛਲੇ ਵਰਜਨ ਨਾਲੋਂ ਤੇਜ਼ ਇੰਟਰਨੈੱਟ ਸਪੀਡ ਪ੍ਰਦਾਨ ਕਰੇਗਾ। ਇਹ ਪਹਿਲਾਂ 2025 ਦੇ ਆਈਫੋਨ 17 ਏਅਰ ਵਿੱਚ ਆਏਗਾ ਅਤੇ ਫਿਰ 2026 ਵਿੱਚ ਫੋਲਡੇਬਲ ਆਈਫੋਨ ਵਿੱਚ ਲਾਗੂ ਕੀਤਾ ਜਾਵੇਗਾ।

 

ਇਹ ਡਿਵਾਈਸ ਸਿਰਫ eSIM ‘ਤੇ ਚੱਲੇਗੀ ਅਤੇ ਇਸ ਵਿੱਚ ਫਿਜ਼ੀਕਲ ਸਿਮ ਕਾਰਡ ਸਲੌਟ ਨਹੀਂ ਹੋਵੇਗਾ। ਰੰਗਾਂ ਦੀ ਗੱਲ ਕਰੀਏ ਤਾਂ, ਐਪਲ ਇਸਨੂੰ ਪਹਿਲੇ ਜਨਰੇਸ਼ਨ ਵਿੱਚ ਸਿਰਫ ਕਾਲੇ ਅਤੇ ਚਿੱਟੇ ਵਿੱਚ ਹੀ ਪੇਸ਼ ਕਰੇਗਾ।

 

ਡਿਜ਼ਾਈਨ ਅਤੇ ਮੋਟਾਈ

 

ਜਦੋਂ ਇਹ ਫੋਨ ਬੰਦ ਹੋਵੇਗਾ ਤਾਂ ਇਸਦੀ ਮੋਟਾਈ ਕੇਵਲ 9.5mm ਹੋਵੇਗੀ, ਜੋ ਕਿ ਦੋ ਹਿੱਸਿਆਂ ਵਿੱਚ ਵੰਡੇ ਜਾਣ ‘ਤੇ ਹਰ ਪਾਸੇ ਲਗਭਗ 5mm ਤੋਂ ਵੀ ਘੱਟ ਬਣਦੀ ਹੈ। ਇਹ ਬਾਜ਼ਾਰ ਵਿੱਚ ਉਪਲਬਧ ਹੋਰ ਫੋਲਡੇਬਲ ਡਿਵਾਈਸਾਂ ਨਾਲੋਂ ਕਾਫ਼ੀ ਪਤਲਾ ਮੰਨਿਆ ਜਾ ਰਿਹਾ ਹੈ।

 

ਕੀਮਤ

 

ਭਾਵੇਂ ਐਪਲ ਨੇ ਓਫ਼ੀਸ਼ੀਅਲੀ ਤੌਰ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਸਪੈਸ਼ਲਿਸਟ ਮੰਨਦੇ ਹਨ ਕਿ ਇਹ ਫੋਲਡੇਬਲ ਆਈਫੋਨ ਪ੍ਰੀਮਿਅਮ ਸੈਗਮੈਂਟ ਵਿੱਚ ਆਏਗਾ। ਜਦੋਂ ਕਿ ਹੋਰ ਕੰਪਨੀਆਂ ਦੇ ਫੋਲਡੇਬਲ ਸਮਾਰਟਫੋਨ ਲਗਭਗ 1,800 ਡਾਲਰ ਤੋਂ ਸ਼ੁਰੂ ਹੁੰਦੇ ਹਨ, ਉਮੀਦ ਹੈ ਕਿ ਐਪਲ ਦਾ ਮਾਡਲ ਇਸ ਤੋਂ ਸਸਤਾ ਨਹੀਂ ਹੋਵੇਗਾ।

 

ਰਿਪੋਰਟਾਂ ਇਹ ਵੀ ਦੱਸਦੀਆਂ ਹਨ ਕਿ 2027 ਵਿੱਚ ਐਪਲ ਆਪਣੇ ਆਈਫੋਨ ਪ੍ਰੋ ਲਾਈਨਅਪ ਵਿੱਚ ਇਕ ਨਵੀਂ ਆਲ-ਗਲਾਸ ਡਿਜ਼ਾਈਨ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਡਿਜ਼ਾਈਨ ਆਈਫੋਨ ਦੇ ਦਿੱਖ ਵਿੱਚ ਇਕ ਵੱਡਾ ਬਦਲਾਅ ਹੋਵੇਗਾ। ਹਾਲਾਂਕਿ ਇਸ ਸਾਲ ਆ ਰਹੇ ਆਈਫੋਨ 17 ਸੀਰੀਜ਼ ਦੇ ਡਿਜ਼ਾਈਨ ਵਿੱਚ ਵੱਡੇ ਬਦਲਾਅ ਨਹੀਂ ਕੀਤੇ ਜਾ ਰਹੇ। ਸਿਰਫ ਪਿੱਛਲੇ ਕੈਮਰਾ ਮੋਡਿਊਲ ਨੂੰ ਨਵੇਂ ਚੌਰਸ ਆਕਾਰ ਵਿੱਚ ਬਦਲਿਆ ਜਾਵੇਗਾ ਅਤੇ ਇਸਦੇ ਨਾਲ ਆਈਫੋਨ 17 ਏਅਰ ਸਭ ਤੋਂ ਪਤਲਾ ਆਈਫੋਨ ਹੋਵੇਗਾ।

 

ਐਪਲ ਦਾ ਇਹ ਪਹਿਲਾ ਫੋਲਡੇਬਲ ਆਈਫੋਨ ਕੇਵਲ  ਹੈ। ਸਮਾਰਟਫੋਨ ਉਦਯੋਗ ਵਿੱਚ ਫੋਲਡੇਬਲ ਟੈਕਨੋਲੋਜੀ ਪਹਿਲਾਂ ਹੀ ਧਿਆਨ ਖਿੱਚ ਰਹੀ ਹੈ, ਪਰ ਐਪਲ ਦੀ ਐਂਟਰੀ ਇਸ ਖੇਤਰ ਨੂੰ ਹੋਰ ਵੀ ਤਿੱਖਾ ਮੁਕਾਬਲਾ ਦੇਵੇਗੀ। 2026 ਵਿੱਚ ਆਉਣ ਵਾਲਾ ਇਹ ਮਾਡਲ ਉਪਭੋਗਤਾਵਾਂ ਲਈ ਸਿਰਫ਼ ਇਕ ਫੋਨ ਨਹੀਂ, ਬਲਕਿ ਇਕ ਐਸੀ ਡਿਵਾਈਸ ਹੋਵੇਗੀ ਜੋ ਟੈਬਲੈਟ ਅਤੇ ਸਮਾਰਟਫੋਨ ਦੋਵਾਂ ਦਾ ਕੰਮ  ਕਰੇਗੀ।