Gulf Akashbani

Saturday, June 27, 2026 2:52 AM

ਸ਼ੁੱਕਰਵਾਰ, ੧੨ ਹਾੜ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / ਦੁਬਈ / ਇਰਾਨੀ ਤਣਾਅ ਦੇ ਬਾਵਜੂਦ ਦੁਬਈ ਵਿੱਚ ਵਰਲਡ ਕੱਪ ਸਮੇਤ ਕਈ ਵੱਡੇ ਇਵੈਂਟ ਆਯੋਜਿਤ 

ਇਰਾਨੀ ਤਣਾਅ ਦੇ ਬਾਵਜੂਦ ਦੁਬਈ ਵਿੱਚ ਵਰਲਡ ਕੱਪ ਸਮੇਤ ਕਈ ਵੱਡੇ ਇਵੈਂਟ ਆਯੋਜਿਤ 

ਦੁਬਈ: ਮਿਡਲ ਈਸਟ ਵਿੱਚ ਵਧ ਰਹੇ ਤਣਾਅ ਅਤੇ ਇਰਾਨ ਨਾਲ ਜੁੜੀਆਂ ਸੁਰੱਖਿਆ ਚਿੰਤਾਵਾਂ ਦੇ ਬਾਵਜੂਦ ਦੁਬਈ ਨੇ ਦਿਖਾਇਆ ਹੈ ਕਿ ਉਹ ਮੁਸ਼ਕਲ ਹਾਲਾਤਾਂ ਵਿੱਚ ਵੀ ਆਮ ਜ਼ਿੰਦਗੀ ਅਤੇ ਵੱਡੇ ਇੰਟਰਨੈਸ਼ਨਲ ਪ੍ਰੋਗਰਾਮ ਜਾਰੀ ਰੱਖ ਸਕਦਾ ਹੈ। ਹਾਲੀਆ ਦਿਨਾਂ ‘ਚ ਖੇਤਰ ਵਿੱਚ ਹਮਲਿਆਂ ਦੇ ਖਤਰੇ ਦੇ ਬਾਵਜੂਦ ਸ਼ਹਿਰ ਵਿੱਚ ਕਈ ਵੱਡੇ ਖੇਡ, ਮਨੋਰੰਜਨ ਅਤੇ ਕਾਰੋਬਾਰੀ ਇਵੈਂਟ ਸਮੇਂ ‘ਤੇ ਕਰਵਾਏ ਗਏ।

ਇਨ੍ਹਾਂ ਵਿੱਚ ਸਭ ਤੋਂ ਵੱਡਾ ਪ੍ਰੋਗਰਾਮ ਦੁਬਈ ਵਰਲਡ ਕੱਪ ਸੀ, ਜੋ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਘੋੜਾ ਦੌੜ ਮੁਕਾਬਲਿਆਂ ਵਿੱਚੋਂ ਇੱਕ ਹੈ। ਸੁਰੱਖਿਆ ਖਤਰੇ ਦੇ ਬਾਵਜੂਦ ਇਹ ਇਵੈਂਟ ਪੂਰੀ ਤਿਆਰੀ ਅਤੇ ਕੜੀ ਸੁਰੱਖਿਆ ਦੇ ਨਾਲ ਕਰਵਾਇਆ ਗਿਆ। ਦੁਨੀਆ ਭਰ ਤੋਂ ਖਿਡਾਰੀ, ਟੀਮਾਂ ਅਤੇ ਮਹਿਮਾਨ ਇਸ ਵਿੱਚ ਸ਼ਾਮਲ ਹੋਏ।

ਰਿਪੋਰਟਾਂ ਮੁਤਾਬਕ, ਇਸ ਦੌਰਾਨ ਯੂਏਈ ਦੀ ਸੁਰੱਖਿਆ ਏਜੰਸੀਆਂ ਨੇ ਕਈ ਮਿਸਾਈਲਾਂ ਅਤੇ ਡਰੋਨਾਂ ਨੂੰ ਸਮੇਂ ‘ਤੇ ਨਿਊਟਰਲ ਕਰ ਦਿੱਤਾ। ਕੁਝ ਸਮਿਆਂ ‘ਤੇ ਸੁਰੱਖਿਆ ਅਲਰਟ ਵੀ ਜਾਰੀ ਕੀਤੇ ਗਏ, ਪਰ ਇਸ ਦੇ ਬਾਵਜੂਦ ਇਵੇਂਟ ਬਹੁਤ ਵਧੀਆਂ ਤਰੀਕੇ ਨਾਲ ਹੋਇਆ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਾਰੇ ਪ੍ਰੋਗਰਾਮ ਸਫਲਤਾਪੂਰਵਕ ਕਰਵਾਉਣਾ ਦੁਬਈ ਦੀ ਮਜ਼ਬੂਤ ਸੁਰੱਖਿਆ ਪ੍ਰਣਾਲੀ ਅਤੇ ਭਰੋਸੇ ਦਾ ਨਿਸ਼ਾਨ ਹੈ। ਜਿੱਥੇ ਕੁਝ ਹੋਰ ਥਾਵਾਂ ‘ਤੇ ਇਵੈਂਟ ਰੱਦ ਜਾਂ ਟਾਲੇ ਗਏ, ਉੱਥੇ ਦੁਬਈ ਨੇ ਆਪਣੇ ਮੁੱਖ ਇਵੈਂਟ ਜਾਰੀ ਰੱਖੇ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਏਜੰਸੀਆਂ ਹਮੇਸ਼ਾ ਚੌਕਸ ਹਨ ਅਤੇ ਕਿਸੇ ਵੀ ਹਾਲਤ ਨਾਲ ਨਿਪਟਣ ਲਈ ਤਿਆਰ ਹਨ। ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ ਅਤੇ ਹਾਲਾਤਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਕੁੱਲ ਮਿਲਾ ਕੇ, ਦੁਬਈ ਨੇ ਇਹ ਸਾਬਤ ਕੀਤਾ ਹੈ ਕਿ ਤਣਾਅ ਦੇ ਬਾਵਜੂਦ ਵੀ ਉਹ ਆਪਣੀ ਰਫ਼ਤਾਰ ਨੂੰ ਰੁਕਣ ਨਹੀਂ ਦਿੰਦਾ ਅਤੇ ਵੱਡੇ ਇੰਟਰਨੈਸ਼ਨਲ ਇਵੈਂਟਸ ਨੂੰ ਸਫਲਤਾਪੂਰਵਕ ਕਰਵਾ ਸਕਦਾ ਹੈ।

Tagged:

Leave a Reply

Your email address will not be published. Required fields are marked *