Gulf Akashbani

Saturday, June 27, 2026 2:49 AM

ਸ਼ੁੱਕਰਵਾਰ, ੧੨ ਹਾੜ (ਸੰਮਤ ੫੫੮ ਨਾਨਕਸ਼ਾਹੀ)

Home / ਅੰਤਰਰਾਸ਼ਟਰੀ / ਚੀਨ ਵਿੱਚ ਰੋਬੋਟ 7 ਲੱਖ ਡਿਲਿਵਰੀ ਕਰਮਚਾਰੀਆਂ ਦੀ ਥਾਂ ਲੈ ਸਕਦੇ ਹਨ , ਪੜ੍ਹੋ ਪੂਰੀ ਖ਼ਬਰ 

ਚੀਨ ਵਿੱਚ ਰੋਬੋਟ 7 ਲੱਖ ਡਿਲਿਵਰੀ ਕਰਮਚਾਰੀਆਂ ਦੀ ਥਾਂ ਲੈ ਸਕਦੇ ਹਨ , ਪੜ੍ਹੋ ਪੂਰੀ ਖ਼ਬਰ 

ਚੀਨ: ਚੀਨ ਦੀ ਵੱਡੀ ਈ-ਕਾਮਰਸ ਕੰਪਨੀ JD.com ਦੇ ਸੰਸਥਾਪਕ ਅਤੇ ਚੇਅਰਮੈਨ Richard Liu ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਡਿਲਿਵਰੀ ਦਾ ਕੰਮ ਇਨਸਾਨਾਂ ਦੀ ਬਜਾਏ ਰੋਬੋਟ ਕਰ ਸਕਦੇ ਹਨ। ਕੰਪਨੀ ਕੋਲ ਲਗਭਗ 7 ਲੱਖ ਡਿਲਿਵਰੀ ਕਰਮਚਾਰੀ ਹਨ, ਜਿਨ੍ਹਾਂ ਦੀ ਥਾਂ ਭਵਿੱਖ ਵਿੱਚ ਰੋਬੋਟ ਲੈ ਸਕਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਤਕਨਾਲੋਜੀ ਦੇ ਵਿਕਾਸ ਨਾਲ ਇੱਕ ਸਮਾਂ ਆ ਸਕਦਾ ਹੈ ਜਦੋਂ ਪਾਰਸਲ ਪਹੁੰਚਾਉਣ ਲਈ ਇਨਸਾਨੀ ਡਿਲਿਵਰੀ ਵਰਕਰਾਂ ਦੀ ਲੋੜ ਬਹੁਤ ਘੱਟ ਹੋ ਜਾਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਕਰਮਚਾਰੀ ਬੇਰੁਜ਼ਗਾਰ ਹੋਣ ਜਾਂ ਉਨ੍ਹਾਂ ਦੀ ਰੋਜ਼ੀ-ਰੋਟੀ ਖਤਮ ਹੋਵੇ।

ਇਸ ਬਦਲਾਅ ਲਈ ਕੰਪਨੀ ਨੇ ਚੀਨ ਦੀਆਂ ਲਗਭਗ 120 ਸਿੱਖਿਆ ਸੰਸਥਾਵਾਂ ਨਾਲ ਸਮਝੌਤੇ ਕੀਤੇ ਹਨ ਤਾਂ ਜੋ ਮੌਜੂਦਾ ਡਿਲਿਵਰੀ ਕਰਮਚਾਰੀਆਂ ਨੂੰ ਨਵੀਆਂ ਤਕਨੀਕੀ ਤਬਦੀਲੀਆਂ ਸਿਖਾਈਆਂ ਜਾ ਸਕਣ। ਉਨ੍ਹਾਂ ਨੂੰ ਰੋਬੋਟਾਂ ਦੀ ਮੁਰੰਮਤ, ਸੰਭਾਲ ਅਤੇ ਚਲਾਉਣ ਵਰਗੇ ਕੰਮਾਂ ਲਈ ਤਿਆਰ ਕੀਤਾ ਜਾ ਸਕਦਾ ਹੈ।

ਚੀਨ ਵਿੱਚ ਪਹਿਲਾਂ ਹੀ ਕੁਝ ਥਾਵਾਂ ‘ਤੇ ਰੋਬੋਟ ਡਿਲਿਵਰੀ ਦੇ ਐਸਪੇਰੀਮੈਂਟ ਕੀਤੇ ਜਾ ਰਹੇ ਹਨ। ਕੁਝ ਰੋਬੋਟ ਹਵਾਈ ਅੱਡਿਆਂ ‘ਤੇ ਖਾਣਾ ਪਹੁੰਚਾ ਰਹੇ ਹਨ ਅਤੇ ਕੁਝ ਸ਼ਹਿਰਾਂ ਵਿੱਚ ਸਾਮਾਨ ਪਹੁੰਚਾਉਣ ਅਤੇ ਸਟੋਰਾਂ ਨੂੰ ਸਮਾਨ ਦੇਣ ਲਈ ਵਰਤੇ ਜਾ ਰਹੇ ਹਨ।

ਇਹ ਮਾਮਲਾ ਇਸ ਲਈ ਵੀ ਚਰਚਾ ਵਿੱਚ ਹੈ ਕਿਉਂਕਿ ਚੀਨ ਵਿੱਚ ਬਹੁਤ ਸਾਰੇ ਲੋਕ ਅਸਥਾਈ ਕੰਮ ਕਰਦੇ ਹਨ। ਰੋਬੋਟ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਧਣ ਨਾਲ ਲੋਕਾਂ ਵਿੱਚ ਨੌਕਰੀਆਂ ਬਾਰੇ ਚਿੰਤਾ ਵਧ ਰਹੀ ਹੈ।

ਕੰਪਨੀ ਦਾ ਮੰਨਣਾ ਹੈ ਕਿ ਰੋਬੋਟ ਮਨੁੱਖਾਂ ਦਾ ਕੰਮ ਪੂਰੀ ਤਰ੍ਹਾਂ ਖਤਮ ਕਰਨ ਦੀ ਬਜਾਏ ਕੁਝ ਨਵੇਂ ਕੰਮ ਵੀ ਪੈਦਾ ਕਰ ਸਕਦੇ ਹਨ, ਜਿਵੇਂ ਕਿ ਰੋਬੋਟ ਟੈਕਨੀਸ਼ੀਅਨ, ਏਆਈ ਟ੍ਰੇਨਰ ਅਤੇ ਮਸ਼ੀਨਾਂ ਦੀ ਦੇਖਭਾਲ ਕਰਨ ਵਾਲੇ ਮਾਹਿਰ।

ਚੀਨ ਵਿੱਚ ਤਕਨਾਲੋਜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਭਵਿੱਖ ਵਿੱਚ ਡਿਲਿਵਰੀ ਵਰਗੇ ਕੰਮਾਂ ਵਿੱਚ ਰੋਬੋਟਾਂ ਦੀ ਭੂਮਿਕਾ ਵਧ ਸਕਦੀ ਹੈ, ਪਰ ਇਸ ਨਾਲ ਮਨੁੱਖੀ ਨੌਕਰੀਆਂ ਨੂੰ ਬਚਾਉਣ ਅਤੇ ਕਰਮਚਾਰੀਆਂ ਨੂੰ ਨਵੀਆਂ ਸਕਿੱਲਾਂ ਸਿਖਾਉਣ ਦੀ ਚੁਣੌਤੀ ਵੀ ਖੜ੍ਹੀ ਹੋ ਰਹੀ ਹੈ।

Tagged:

Leave a Reply

Your email address will not be published. Required fields are marked *