Skip to main content

Gulf Akashbani

Saturday, August 1, 2026 6:47 PM

ਮੰਗਲਵਾਰ, ੮ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

Saturday, August 1, 2026 6:47 PM

ਬੁੱਧਵਾਰ, ੧੪ ਸਾਵਣ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / ਕਿਰਾਏ ਤੋਂ ਖਰੀਦ ਵੱਲ ਯੂ.ਏ.ਈ ਦੇ ਲੋਕ, ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਗਿਣਤੀ ਵਧੀ

ਕਿਰਾਏ ਤੋਂ ਖਰੀਦ ਵੱਲ ਯੂ.ਏ.ਈ ਦੇ ਲੋਕ, ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਗਿਣਤੀ ਵਧੀ

ਯੂ.ਏ.ਈ ਵਿੱਚ ਘਰ ਖਰੀਦਣਾ ਹੁਣ ਲੋਕਾਂ ਲਈ ਦੂਰ ਦਾ ਸੁਪਨਾ ਨਹੀਂ ਰਹਿ ਗਿਆ। ਲੰਬੇ ਸਮੇਂ ਲਈ ਇਥੇ ਰਹਿਣ ਦੀ ਯੋਜਨਾ, ਸਰਕਾਰ ਦੀਆਂ ਹੌਸਲਾ ਅਫ਼ਜ਼ਾਈ ਨੀਤੀਆਂ ਅਤੇ ਆਮਦਨ ਵਿੱਚ ਵਾਧੇ ਕਾਰਨ ਕਿਰਾਏ ’ਤੇ ਰਹਿਣ ਵਾਲੇ ਬਹੁਤ ਸਾਰੇ ਲੋਕ ਹੁਣ ਆਪਣਾ ਘਰ ਖਰੀਦਣ ਵੱਲ ਵਧ ਰਹੇ ਹਨ।

ਪ੍ਰਾਪਰਟੀ ਫਾਈਂਡਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੁਬਈ ਅਤੇ ਅਬੂਧਾਬੀ ਵਿੱਚ ਘਰ ਖਰੀਦਣ ਵਿੱਚ ਲਗਾਤਾਰ ਦਿਲਚਸਪੀ ਬਣੀ ਹੋਈ ਹੈ। 2025 ਦੌਰਾਨ ਆਨਲਾਈਨ ਸਰਗਰਮੀਆਂ ਤੋਂ ਇਹ ਸਾਫ਼ ਹੁੰਦਾ ਹੈ ਕਿ ਲੋਕ ਹੁਣ ਕਿਰਾਏ ਦੀ ਥਾਂ ਮਾਲਕੀ ਨੂੰ ਤਰਜੀਹ ਦੇ ਰਹੇ ਹਨ।

ਸਰਵੇਖਣ ਅਨੁਸਾਰ, ਦੁਬਈ ਵਿੱਚ 70 ਫੀਸਦੀ ਲੋਕ ਅਗਲੇ ਛੇ ਮਹੀਨਿਆਂ ਵਿੱਚ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ। ਘਰ ਵਿਕਰੀ ਨਾਲ ਜੁੜੀਆਂ ਖੋਜਾਂ ਦੀ ਗਿਣਤੀ ਕਿਰਾਏ ਵਾਲੀਆਂ ਖੋਜਾਂ ਨਾਲੋਂ ਕਾਫ਼ੀ ਜ਼ਿਆਦਾ ਰਹੀ। ਅਬੂਧਾਬੀ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ ਘਰ ਖਰੀਦਣ ਦੀ ਮੰਗ ਵਿੱਚ ਵੱਡਾ ਵਾਧਾ ਦੇਖਿਆ ਗਿਆ ਹੈ।

ਦੁਬਈ ਵਿੱਚ ਲੰਬੇ ਸਮੇਂ ਦੀ ਰਿਹਾਇਸ਼ ਨਾਲ ਜੁੜੀਆਂ ਨੀਤੀਆਂ, ਘਰ ਮਾਲਕੀ ਨਾਲ ਮਿਲਣ ਵਾਲੇ ਵੀਜ਼ੇ ਅਤੇ ‘ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਯੋਜਨਾ’ ਵਰਗੀਆਂ ਸਕੀਮਾਂ ਨੇ ਲੋਕਾਂ ਨੂੰ ਘਰ ਖਰੀਦਣ ਲਈ ਪ੍ਰੇਰਿਤ ਕੀਤਾ ਹੈ। ਇਸ ਕਾਰਨ ਪਹਿਲੀ ਵਾਰ ਘਰ ਖਰੀਦਣ ਵਾਲੇ ਬਾਜ਼ਾਰ ਦੀ ਮੰਗ ਨੂੰ ਅੱਗੇ ਵਧਾ ਰਹੇ ਹਨ। ਨਾਲ ਹੀ, ਪਹਿਲਾਂ ਤੋਂ ਘਰ ਮਾਲਕ ਲੋਕ ਹੁਣ ਵੱਡੇ ਅਤੇ ਵਧੀਆ ਘਰਾਂ ਵੱਲ ਰੁਝਾਨ ਦਿਖਾ ਰਹੇ ਹਨ।

ਘਰ ਖਰੀਦਣ ਵਾਲਿਆਂ ਦਾ ਭਰੋਸਾ ਇਸ ਗੱਲ ਤੋਂ ਵੀ ਜਾਹਿਰ ਹੁੰਦਾ ਹੈ ਕਿ ਉਹ ਆਪਣੀ ਆਮਦਨ ਦਾ ਵੱਧ ਹਿੱਸਾ ਹੋਮ ਲੋਨ ਦੀ ਕਿਸ਼ਤਾਂ ’ਤੇ ਖਰਚ ਕਰਨ ਲਈ ਤਿਆਰ ਹਨ। 2024 ਵਿੱਚ ਇਹ ਅੰਕੜਾ 23 ਫੀਸਦੀ ਸੀ, ਜੋ 2025 ਵਿੱਚ ਵੱਧ ਕੇ 31 ਫੀਸਦੀ ਹੋ ਗਿਆ ਹੈ। ਇਸ ਨਾਲ ਨਾਲ ਲੋਕ ਵੱਡੇ ਅਤੇ ਉੱਚ ਮਿਆਰੀ ਘਰਾਂ ਨੂੰ ਤਰਜੀਹ ਦੇ ਰਹੇ ਹਨ।

Leave a Reply

Your email address will not be published. Required fields are marked *