Skip to main content

Gulf Akashbani

Saturday, August 1, 2026 6:47 PM

ਮੰਗਲਵਾਰ, ੮ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

Saturday, August 1, 2026 6:47 PM

ਬੁੱਧਵਾਰ, ੧੪ ਸਾਵਣ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / ਦੁਬਈ / ਪਾਰਕਿੰਗ ਦੇ ਪੈਸੇ ਲੱਗਣ ਨਾਲ ਇੰਟਰਨੈਸ਼ਨਲ ਸਿਟੀ ਦੁਬਈ ‘ਚ ਭੀੜ ਦੀ ਸਮੱਸਿਆ ਘਟੀ

ਪਾਰਕਿੰਗ ਦੇ ਪੈਸੇ ਲੱਗਣ ਨਾਲ ਇੰਟਰਨੈਸ਼ਨਲ ਸਿਟੀ ਦੁਬਈ ‘ਚ ਭੀੜ ਦੀ ਸਮੱਸਿਆ ਘਟੀ

ਇੰਟਰਨੈਸ਼ਨਲ ਸਿਟੀ ਦੇ ਵਸਨੀਕ ਕਈ ਸਾਲਾਂ ਤੋਂ ਪਾਰਕਿੰਗ ਦੀ ਸਮੱਸਿਆ ਨਾਲ ਜੂਝ ਰਹੇ ਸਨ। ਹਰ ਸ਼ਾਮ ਗਲੀਆਂ ਵੈਨਾਂ, ਟਰੱਕਾਂ ਅਤੇ ਕੰਪਨੀਆਂ ਦੀਆਂ ਗੱਡੀਆਂ ਨਾਲ ਭਰ ਜਾਂਦੀਆਂ ਸਨ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਨੇੜੇ ਗੱਡੀ ਖੜੀ ਕਰਨ ਲਈ ਕਾਫ਼ੀ ਦਿੱਕਤ ਆਉਂਦੀ ਸੀ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਭੁਗਤਾਨੀ ਪਾਰਕਿੰਗ ਲਾਗੂ ਹੋਣ ਤੋਂ ਬਾਅਦ ਹਾਲਾਤਾਂ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਵਸਨੀਕਾਂ ਦਾ ਕਹਿਣਾ ਹੈ ਕਿ ਹੁਣ ਇਲਾਕਾ ਇੱਕ ਅਸਲੀ ਰਿਹਾਇਸ਼ੀ ਇਲਾਕਾ ਲੱਗਣ ਲੱਗ ਪਿਆ ਹੈ ਅਤੇ ਬਾਹਰਲੇ ਲੋਕਾਂ ਵੱਲੋਂ ਮੁਫ਼ਤ ਪਾਰਕਿੰਗ ਕਰਨ ਦੀ ਸਮੱਸਿਆ ਖਤਮ ਹੋ ਗਈ ਹੈ।

ਪਹਿਲਾਂ ਨੇੜਲੇ ਬਾਜ਼ਾਰਾਂ ਤੋਂ ਆਉਣ ਵਾਲੀਆਂ ਵੈਨਾਂ ਅਤੇ ਵਪਾਰਕ ਵਾਹਨ ਰਾਤ ਨੂੰ ਇੱਥੇ ਗੱਡੀਆਂ ਖੜੀਆਂ ਕਰਦੇ ਅਤੇ ਸਵੇਰੇ ਚਲੇ ਜਾਂਦੇ ਸਨ। ਕਈ ਵਾਰ ਇਹ ਵਾਹਨ ਦਿਨਾਂ ਤੱਕ ਇੱਕੋ ਥਾਂ ਖੜੇ ਰਹਿੰਦੇ ਸਨ। ਪੇਡ ਪਾਰਕਿੰਗ ਤੋਂ ਬਾਅਦ ਇਹ ਵਾਹਨ ਇਲਾਕੇ ਤੋਂ ਹਟ ਗਏ ਹਨ ਅਤੇ ਪਾਰਕਿੰਗ ਲਈ ਜਗ੍ਹਾ ਆਸਾਨੀ ਨਾਲ ਮਿਲ ਰਹੀ ਹੈ।

ਇਸ ਬਦਲਾਅ ਦਾ ਅਸਰ ਘਰੇਲੂ ਜੀਵਨ ’ਤੇ ਵੀ ਪਿਆ ਹੈ। ਕੁਝ ਪਰਿਵਾਰਾਂ ਨੇ ਦੋ ਗੱਡੀਆਂ ਰੱਖਣ ਦੀ ਥਾਂ ਇੱਕ ਹੀ ਗੱਡੀ ਰੱਖਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਖਰਚਾ ਅਤੇ ਤਣਾਅ ਦੋਵੇਂ ਘੱਟ ਹੋਏ ਹਨ। ਵਸਨੀਕਾਂ ਦਾ ਕਹਿਣਾ ਹੈ ਕਿ ਹੁਣ ਪਾਰਕਿੰਗ ਪਰਮਿਟ ਮਿਲਣ ਨਾਲ ਮਨ ਨੂੰ ਸੁਕੂਨ ਹੈ ਅਤੇ ਜੀਵਨ ਹੋਰ ਆਸਾਨ ਹੋ ਗਿਆ ਹੈ।

Leave a Reply

Your email address will not be published. Required fields are marked *