Skip to main content

Gulf Akashbani

Saturday, August 1, 2026 7:33 PM

ਮੰਗਲਵਾਰ, ੮ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

Saturday, August 1, 2026 7:33 PM

ਬੁੱਧਵਾਰ, ੧੪ ਸਾਵਣ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / e& ਨੇ Careem ਵਿੱਚ ਆਪਣੀ 12.5% ਹਿੱਸੇਦਾਰੀ Uber ਨੂੰ 100 ਮਿਲੀਅਨ ਡਾਲਰ ਵਿੱਚ ਵੇਚੀ

e& ਨੇ Careem ਵਿੱਚ ਆਪਣੀ 12.5% ਹਿੱਸੇਦਾਰੀ Uber ਨੂੰ 100 ਮਿਲੀਅਨ ਡਾਲਰ ਵਿੱਚ ਵੇਚੀ

ਯੂਏਈ: ਯੂਏਈ ਦੀ ਟੈਲੀਕਾਮ ਅਤੇ ਟੈਕਨਾਲੋਜੀ ਕੰਪਨੀ e& ਨੇ Careem Technologies ਵਿੱਚ ਆਪਣੀ 12.5 ਫੀਸਦੀ ਹਿੱਸੇਦਾਰੀ Uber Technologies ਨੂੰ 100 ਮਿਲੀਅਨ ਅਮਰੀਕੀ ਡਾਲਰ (ਲਗਭਗ 367 ਮਿਲੀਅਨ ਦਿਰਹਮ) ਵਿੱਚ ਵੇਚਣ ਲਈ ਸਮਝੌਤਾ ਕੀਤਾ ਹੈ।

ਇਸ ਸੌਦੇ ਤੋਂ ਪਹਿਲਾਂ e& ਕੋਲ Careem Technologies ਦੀ 50.03 ਫੀਸਦੀ ਹਿੱਸੇਦਾਰੀ ਸੀ। ਸੌਦਾ ਪੂਰਾ ਹੋਣ ਤੋਂ ਬਾਅਦ ਇਹ ਹਿੱਸੇਦਾਰੀ ਘਟ ਕੇ 37.53 ਫੀਸਦੀ ਰਹਿ ਜਾਵੇਗੀ। ਹਾਲਾਂਕਿ e& ਅਜੇ ਵੀ ਕੰਪਨੀ ਦੀ ਇੱਕ ਵੱਡੀ ਹਿੱਸੇਦਾਰ ਅਤੇ ਅਹਿਮ ਭਾਗੀਦਾਰ ਬਣੀ ਰਹੇਗੀ।

ਇਹ ਸੌਦਾ ਸਬੰਧਤ ਸਰਕਾਰੀ ਅਤੇ ਨਿਯਮਕ ਮਨਜ਼ੂਰੀਆਂ ਮਿਲਣ ਤੋਂ ਬਾਅਦ ਹੀ ਪੂਰੀ ਤਰ੍ਹਾਂ ਲਾਗੂ ਹੋਵੇਗਾ। ਮਨਜ਼ੂਰੀ ਮਿਲਣ ਮਗਰੋਂ Uber ਦੀ Careem ਵਿੱਚ ਹਿੱਸੇਦਾਰੀ ਹੋਰ ਮਜ਼ਬੂਤ ਹੋ ਜਾਵੇਗੀ।

Careem ਦੇ ਸੰਸਥਾਪਕ ਅਤੇ ਸੀਈਓ ਨੇ ਕਿਹਾ ਕਿ ਇਸ ਫੈਸਲੇ ਨਾਲ Careem ਅਤੇ Uber ਦਰਮਿਆਨ ਸਾਂਝ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ e& ਕੰਪਨੀ ਦੇ ਵਿਕਾਸ ਵਿੱਚ ਅੱਗੇ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਰਹੇਗੀ।

ਜ਼ਿਕਰਯੋਗ ਹੈ ਕਿ 2023 ਵਿੱਚ e& ਨੇ Careem ਦੇ ਸੁਪਰ ਐਪ ਕਾਰੋਬਾਰ ਵਿੱਚ 400 ਮਿਲੀਅਨ ਡਾਲਰ ਦਾ ਨਿਵੇਸ਼ ਕਰਕੇ 50.03 ਫੀਸਦੀ ਹਿੱਸੇਦਾਰੀ ਖਰੀਦੀ ਸੀ। ਉਸ ਸਮੇਂ Uber ਨੇ Careem ਦੀ ਰਾਈਡ-ਹੇਲਿੰਗ (ਟੈਕਸੀ ਬੁਕਿੰਗ) ਸੇਵਾ ਦਾ ਪੂਰਾ ਕੰਟਰੋਲ ਆਪਣੇ ਕੋਲ ਰੱਖਿਆ ਸੀ, ਜਦਕਿ ਡਿਲਿਵਰੀ, ਭੁਗਤਾਨ ਸੇਵਾਵਾਂ, ਗ੍ਰੋਸਰੀ ਅਤੇ ਹੋਰ ਡਿਜ਼ਿਟਲ ਸੇਵਾਵਾਂ Careem Technologies ਦੇ ਅਧੀਨ ਚਲਾਈਆਂ ਜਾ ਰਹੀਆਂ ਸਨ।

Uber ਨੇ Careem ਨੂੰ ਪਹਿਲਾਂ 3.1 ਬਿਲੀਅਨ ਡਾਲਰ ਦੇ ਵੱਡੇ ਸੌਦੇ ਤਹਿਤ ਖਰੀਦਿਆ ਸੀ, ਜਿਸ ਨੂੰ ਮੱਧ ਪੂਰਬ ਦੇ ਟੈਕਨਾਲੋਜੀ ਖੇਤਰ ਦੇ ਸਭ ਤੋਂ ਵੱਡੇ ਸੌਦਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸੌਦੇ ਨਾਲ e& ਆਪਣੇ ਮੁੱਖ ਕਾਰੋਬਾਰਾਂ ਉੱਤੇ ਹੋਰ ਧਿਆਨ ਦੇ ਸਕੇਗੀ, ਜਦਕਿ Uber ਨੂੰ ਮਿਡਲ ਈਸਟ, ਉੱਤਰੀ ਅਫਰੀਕਾ ਅਤੇ ਦੱਖਣੀ ਏਸ਼ੀਆ ਵਿੱਚ Careem ਦੇ ਸੁਪਰ ਐਪ ਅਤੇ ਡਿਜ਼ਿਟਲ ਕਾਰੋਬਾਰ ਨੂੰ ਹੋਰ ਵਧਾਉਣ ਦਾ ਮੌਕਾ ਮਿਲੇਗਾ।

Tagged:

Leave a Reply

Your email address will not be published. Required fields are marked *