Gulf Akashbani

Friday, May 29, 2026 12:25 AM

ਵੀਰਵਾਰ, ੧੪ ਜੇਠ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / ਅਬੂ ਧਾਬੀ / Abu Dhabi ‘ਚ ਵੱਡਾ ਵਿਕਾਸ ਪਲਾਨ! ਅਗਲੇ 2 ਸਾਲਾਂ ਵਿੱਚ ਟਰਾਂਸਪੋਰਟ ਅਤੇ ਸੜਕਾਂ ‘ਤੇ ਖਰਚ ਹੋਣਗੇ 55 ਅਰਬ ਦਿਰਹਮ

Abu Dhabi ‘ਚ ਵੱਡਾ ਵਿਕਾਸ ਪਲਾਨ! ਅਗਲੇ 2 ਸਾਲਾਂ ਵਿੱਚ ਟਰਾਂਸਪੋਰਟ ਅਤੇ ਸੜਕਾਂ ‘ਤੇ ਖਰਚ ਹੋਣਗੇ 55 ਅਰਬ ਦਿਰਹਮ

ਯੂ.ਏ.ਈ: UAE ਦੀ ਰਾਜਧਾਨੀ Abu Dhabi ਆਉਣ ਵਾਲੇ ਦੋ ਸਾਲਾਂ ਵਿੱਚ ਟਰਾਂਸਪੋਰਟ ਅਤੇ ਇੰਫਰਾਸਟਰਕਚਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਰੀਬ 55 ਅਰਬ ਦਿਰਹਮ ਖਰਚ ਕਰਨ ਜਾ ਰਹੀ ਹੈ। ਇਸ ਵੱਡੇ ਪਲਾਨ ਹੇਠ ਸੜਕਾਂ, ਪੁਲਾਂ, ਪਾਣੀ ਦੀਆਂ ਸਹੂਲਤਾਂ, ਸਕੂਲਾਂ, ਹਸਪਤਾਲਾਂ ਅਤੇ ਨਵੇਂ ਟਰਾਂਸਪੋਰਟ ਪ੍ਰੋਜੈਕਟਾਂ ‘ਤੇ ਕੰਮ ਕੀਤਾ ਜਾਵੇਗਾ।

ਸਰਕਾਰੀ ਅਧਿਕਾਰੀਆਂ ਮੁਤਾਬਿਕ 2026 ਅਤੇ 2027 ਦੌਰਾਨ ਕੁੱਲ 24 ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਇਨ੍ਹਾਂ ਵਿੱਚ ਸਭ ਤੋਂ ਵੱਡਾ ਹਿੱਸਾ ਟਰਾਂਸਪੋਰਟ ਸੈਕਟਰ ਦਾ ਹੋਵੇਗਾ। ਕਰੀਬ 35 ਅਰਬ ਦਿਰਹਮ ਨਵੀਆਂ ਸੜਕਾਂ ਬਣਾਉਣ, ਪੁਰਾਣੀਆਂ ਸੜਕਾਂ ਨੂੰ ਅਪਗ੍ਰੇਡ ਕਰਨ ਅਤੇ ਨਵੇਂ ਇੰਟਰਚੇਂਜ ਤਿਆਰ ਕਰਨ ‘ਤੇ ਖਰਚ ਕੀਤੇ ਜਾਣਗੇ। ਲਗਭਗ 300 ਕਿਲੋਮੀਟਰ ਤੱਕ ਸੜਕਾਂ ਦੇ ਨੈੱਟਵਰਕ ਨੂੰ ਹੋਰ ਵਧੀਆ ਬਣਾਇਆ ਜਾਵੇਗਾ ਤਾਂ ਜੋ ਟਰੈਫਿਕ ਜਾਮ ਘੱਟ ਹੋ ਸਕੇ ਅਤੇ ਲੋਕਾਂ ਦਾ ਸਫਰ ਆਸਾਨ ਬਣੇ।

ਇਸ ਤੋਂ ਇਲਾਵਾ ਕਰੀਬ 11 ਅਰਬ ਦਿਰਹਮ ਪਾਣੀ ਅਤੇ ਸ਼ਹਿਰੀ ਸਹੂਲਤਾਂ ਵਾਲੇ ਪ੍ਰੋਜੈਕਟਾਂ ‘ਤੇ ਲਗਾਏ ਜਾਣਗੇ। ਇਸ ਵਿੱਚ ਡ੍ਰੇਨੇਜ ਸਿਸਟਮ, ਪਾਣੀ ਸਟੋਰ ਕਰਨ ਵਾਲੇ ਪ੍ਰੋਜੈਕਟ ਅਤੇ ਹੜ੍ਹਾਂ ਤੋਂ ਬਚਾਅ ਲਈ ਕੰਮ ਸ਼ਾਮਲ ਹਨ। ਉੱਥੇ ਹੀ ਕਰੀਬ 9 ਅਰਬ ਦਿਰਹਮ ਸਕੂਲਾਂ, ਯੂਨੀਵਰਸਿਟੀਆਂ, ਖੇਡ ਸਹੂਲਤਾਂ ਅਤੇ ਹੇਲਥ ਸੈਂਟਰਾਂ ਲਈ ਖਰਚ ਕੀਤੇ ਜਾਣਗੇ।

ਰਿਪੋਰਟ ਮੁਤਾਬਕ ਸਰਕਾਰ ਆਉਣ ਵਾਲੇ ਸਮੇਂ ਵਿੱਚ ਹੋਰ 40 ਤੋਂ 50 ਅਰਬ ਦਿਰਹਮ ਦੇ ਨਵੇਂ ਟਰਾਂਸਪੋਰਟ ਪ੍ਰੋਜੈਕਟ ਵੀ ਸ਼ੁਰੂ ਕਰ ਸਕਦੀ ਹੈ। ਇਸ ਵਿੱਚ ਨਵੇਂ ਪੁਲ ਅਤੇ ਸੜਕਾਂ ਦੇ ਕਨੈਕਸ਼ਨ ਬਣਾਏ ਜਾਣਗੇ, ਜੋ ਵੱਖ-ਵੱਖ ਇਲਾਕਿਆਂ ਅਤੇ ਟਾਪੂਆਂ ਨੂੰ ਆਪਸ ਵਿੱਚ ਜੋੜਣਗੇ। ਖਾਸ ਕਰਕੇ Hudayriyat Island, Al Nouf ਅਤੇ Abu Al Abyad Island ਨੂੰ ਵਧੀਆ ਕਨੈਕਟਿਵਟੀ ਦੇਣ ਦੀ ਯੋਜਨਾ ਬਣਾਈ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਕਰੀਬ 7 ਅਰਬ ਦਿਰਹਮ ਦੇ ਪ੍ਰੋਜੈਕਟ ਤੇਜ਼ੀ ਨਾਲ ਅੱਗੇ ਵਧਾਏ ਜਾਣਗੇ। ਇਨ੍ਹਾਂ ਵਿੱਚ ਨਵੀਆਂ ਸੜਕਾਂ, ਇੰਟਰਚੇਂਜ ਅਤੇ ਰੋਡ ਸੁਧਾਰ ਦੇ ਕੰਮ ਸ਼ਾਮਲ ਹਨ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਟਰੈਫਿਕ ਘੱਟ ਹੋਵੇਗਾ, ਲੋਕਾਂ ਦਾ ਸਫਰ ਹੋਰ ਆਰਾਮਦਾਇਕ ਬਣੇਗਾ ਅਤੇ ਨਿੱਜੀ ਕੰਪਨੀਆਂ ਲਈ ਨਿਵੇਸ਼ ਦੇ ਨਵੇਂ ਮੌਕੇ ਵੀ ਬਣਣਗੇ।

UAE ਪਹਿਲਾਂ ਹੀ ਕਈ ਵੱਡੇ ਟਰਾਂਸਪੋਰਟ ਪ੍ਰੋਜੈਕਟਾਂ ‘ਤੇ ਕੰਮ ਕਰ ਰਿਹਾ ਹੈ। ਇਸ ਵਿੱਚ ਨਵੀਆਂ ਮੈਟਰੋ ਲਾਈਨਾਂ, Etihad Rail ਨੈੱਟਵਰਕ ਅਤੇ ਵੱਡੇ ਹਾਈਵੇ ਪ੍ਰੋਜੈਕਟ ਸ਼ਾਮਲ ਹਨ, ਜਿਨ੍ਹਾਂ ਦਾ ਮਕਸਦ ਦੇਸ਼ ਭਰ ਵਿੱਚ ਸਫਰ ਨੂੰ ਤੇਜ਼ ਅਤੇ ਆਸਾਨ ਬਣਾਉਣਾ ਹੈ।

Tagged:

Leave a Reply

Your email address will not be published. Required fields are marked *