Skip to main content

Gulf Akashbani

Saturday, August 1, 2026 4:39 PM

ਮੰਗਲਵਾਰ, ੮ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

Saturday, August 1, 2026 4:39 PM

ਬੁੱਧਵਾਰ, ੧੪ ਸਾਵਣ (ਸੰਮਤ ੫੫੮ ਨਾਨਕਸ਼ਾਹੀ)

Home / ਭਾਰਤ / ਕੋਟਾ ਪੂਰਾ ਹੋਣ ਤੋਂ ਬਾਅਦ ਅਮਰੀਕਾ ਨੇ ਰੋਕੀਆਂ ਭਾਰਤੀਆਂ ਲਈ H-1B ਵੀਜ਼ਾ ਦੀਆਂ ਨਵੀਆਂ ਅਰਜ਼ੀਆਂ 

ਕੋਟਾ ਪੂਰਾ ਹੋਣ ਤੋਂ ਬਾਅਦ ਅਮਰੀਕਾ ਨੇ ਰੋਕੀਆਂ ਭਾਰਤੀਆਂ ਲਈ H-1B ਵੀਜ਼ਾ ਦੀਆਂ ਨਵੀਆਂ ਅਰਜ਼ੀਆਂ 

ਅਮਰੀਕਾ: ਅਮਰੀਕਾ ਵਿੱਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਜ਼ਾਰਾਂ ਭਾਰਤੀ ਲੋਕਾਂ ਲਈ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਅਧਿਕਾਰੀਆਂ ਨੇ ਵਿੱਤੀ ਸਾਲ 2026 ਲਈ H-1B ਵੀਜ਼ਾ ਦੀ ਨਿਰਧਾਰਿਤ ਗਿਣਤੀ ਪੂਰੀ ਹੋਣ ਤੋਂ ਬਾਅਦ ਇਸ ਸ਼੍ਰੇਣੀ ਵਿੱਚ ਨਵੀਆਂ ਅਰਜ਼ੀਆਂ ਲੈਣੀਆਂ ਬੰਦ ਕਰ ਦਿੱਤੀਆਂ ਹਨ।

ਅਮਰੀਕੀ ਇਮੀਗ੍ਰੇਸ਼ਨ ਵਿਭਾਗ (USCIS) ਮੁਤਾਬਕ ਇਸ ਸਾਲ ਜਿੰਨੀ ਗਿਣਤੀ ਵਿੱਚ H-1B ਵੀਜ਼ਾ ਮਨਜ਼ੂਰ ਹੋਣੇ ਸਨ, ਉਹ ਸਾਰੇ ਪੂਰੇ ਹੋ ਚੁੱਕੇ ਹਨ। ਇਸ ਕਰਕੇ ਹੁਣ ਆਮ ਸ਼੍ਰੇਣੀ ਦੇ ਤਹਿਤ ਨਵੀਆਂ H-1B ਅਰਜ਼ੀਆਂ ‘ਤੇ ਅਗਲੀ ਪ੍ਰਕਿਰਿਆ ਨਹੀਂ ਕੀਤੀ ਜਾਵੇਗੀ।

H-1B ਵੀਜ਼ਾ ਅਮਰੀਕਾ ਦਾ ਇੱਕ ਬਹੁਤ ਹੀ ਮਸ਼ਹੂਰ ਵਰਕ ਵੀਜ਼ਾ ਹੈ, ਜਿਸ ਰਾਹੀਂ ਵਿਦੇਸ਼ੀ ਕਾਬਲ ਪੇਸ਼ੇਵਰਾਂ ਨੂੰ IT, ਇੰਜੀਨੀਅਰਿੰਗ, ਹੈਲਥਕੇਅਰ, ਫਾਇਨੈਂਸ ਅਤੇ ਹੋਰ ਤਕਨੀਕੀ ਖੇਤਰਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ। ਇਸ ਵੀਜ਼ਾ ਦਾ ਸਭ ਤੋਂ ਵੱਡਾ ਲਾਭ ਭਾਰਤੀ ਟੈਕ ਪ੍ਰੋਫੈਸ਼ਨਲ ਲੈਂਦੇ ਹਨ।

ਹਰ ਸਾਲ ਅਮਰੀਕੀ ਸਰਕਾਰ ਇੱਕ ਨਿਰਧਾਰਿਤ ਕੋਟਾ ਤੈਅ ਕਰਦੀ ਹੈ ਅਤੇ ਮੰਗ ਜ਼ਿਆਦਾ ਹੋਣ ਕਰਕੇ ਅਰਜ਼ੀਆਂ ਦੀ ਚੋਣ ਲਾਟਰੀ ਸਿਸਟਮ ਰਾਹੀਂ ਹੁੰਦੀ ਹੈ। ਇਸ ਵਾਰ ਵੀ ਜਿੰਨੀ ਸੀਟਾਂ ਸਨ, ਉਸ ਤੋਂ ਕਈ ਗੁਣਾ ਵੱਧ ਅਰਜ਼ੀਆਂ ਆਈਆਂ, ਜਿਸ ਕਾਰਨ ਕੋਟਾ ਜਲਦੀ ਹੀ ਪੂਰਾ ਹੋ ਗਿਆ।

ਹਾਲਾਂਕਿ ਕੁਝ ਲੋਕਾਂ ਲਈ ਇਹ ਰੋਕ ਲਾਗੂ ਨਹੀਂ ਹੋਵੇਗੀ। ਉਹ ਲੋਕ ਜੋ ਪਹਿਲਾਂ ਹੀ H-1B ਵੀਜ਼ਾ ‘ਤੇ ਅਮਰੀਕਾ ਵਿੱਚ ਕੰਮ ਕਰ ਰਹੇ ਹਨ, ਉਹ ਆਪਣੇ ਵੀਜ਼ੇ ਦੀ ਮਿਆਦ ਵਧਾਉਣ, ਨੌਕਰੀ ਬਦਲਣ ਜਾਂ ਹੋਰ ਤਬਦੀਲੀਆਂ ਲਈ ਅਰਜ਼ੀ ਦੇ ਸਕਦੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਕੰਪਨੀਆਂ ਨੂੰ ਕਾਬਲ ਕਰਮਚਾਰੀਆਂ ਦੀ ਲੋੜ ਤਾਂ ਰਹਿੰਦੀ ਹੈ, ਪਰ ਵੀਜ਼ਿਆਂ ਦੀ ਸੀਮਿਤ ਗਿਣਤੀ ਕਾਰਨ ਹਰ ਸਾਲ ਕਈ ਯੋਗ ਉਮੀਦਵਾਰ ਮੌਕਾ ਨਹੀਂ ਲੈ ਸਕਦੇ। ਇਸਦਾ ਸਭ ਤੋਂ ਵੱਧ ਅਸਰ ਭਾਰਤ ਦੇ IT ਅਤੇ ਟੈਕਨੋਲੋਜੀ ਖੇਤਰ ਨਾਲ ਜੁੜੇ ਲੋਕਾਂ ‘ਤੇ ਪੈਂਦਾ ਹੈ।

ਇਸ ਫੈਸਲੇ ਤੋਂ ਬਾਅਦ ਹੁਣ ਕਈ ਉਮੀਦਵਾਰਾਂ ਨੂੰ ਅਗਲੇ ਸਾਲ ਦੀ ਵੀਜ਼ਾ ਪ੍ਰਕਿਰਿਆ ਦਾ ਇੰਤਜ਼ਾਰ ਕਰਨਾ ਪਵੇਗਾ।

Tagged:

Leave a Reply

Your email address will not be published. Required fields are marked *