Gulf Akashbani

Friday, May 29, 2026 12:25 AM

ਵੀਰਵਾਰ, ੧੪ ਜੇਠ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / ਯੂਏਈ ਦੀ ਚੇਤਾਵਨੀ: ਹੋਰਮੁਜ਼ ਤਣਾਅ ਕਾਰਨ ਤੇਲ ਅਤੇ ਜ਼ਰੂਰੀ ਸਮਾਨ ਹੋ ਸਕਦਾ ਹੈ ਮਹਿੰਗਾ, ਦੁਨੀਆ ਦੀ ਅਰਥਵਿਵਸਥਾ ‘ਤੇ ਵਧਿਆ ਖ਼ਤਰਾ

ਯੂਏਈ ਦੀ ਚੇਤਾਵਨੀ: ਹੋਰਮੁਜ਼ ਤਣਾਅ ਕਾਰਨ ਤੇਲ ਅਤੇ ਜ਼ਰੂਰੀ ਸਮਾਨ ਹੋ ਸਕਦਾ ਹੈ ਮਹਿੰਗਾ, ਦੁਨੀਆ ਦੀ ਅਰਥਵਿਵਸਥਾ ‘ਤੇ ਵਧਿਆ ਖ਼ਤਰਾ

ਯੂਏਈ: ਮਿਡਲ ਈਸਟ ਵਿੱਚ ਵਧ ਰਹੇ ਤਣਾਅ ਦੇ ਦਰਮਿਆਨ ਯੂਏਈ ਨੇ ਦੁਨੀਆ ਨੂੰ ਵੱਡੀ ਚੇਤਾਵਨੀ ਦਿੱਤੀ ਹੈ। ਯੂਏਈ ਦਾ ਕਹਿਣਾ ਹੈ ਕਿ Strait of Hormuz ਵਿੱਚ ਵਧਦਾ ਤਣਾਅ ਹੁਣ ਸਿਰਫ਼ ਖੇਤਰੀ ਮਸਲਾ ਨਹੀਂ ਰਿਹਾ, ਸਗੋਂ ਇਹ ਦੁਨੀਆ ਭਰ ਦੇ ਬਾਜ਼ਾਰਾਂ ਅਤੇ ਅਰਥਵਿਵਸਥਾ ਲਈ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ।

ਯੂਏਈ ਅਧਿਕਾਰੀਆਂ ਮੁਤਾਬਕ ਜੇ ਹਾਲਾਤ ਹੋਰ ਖਰਾਬ ਹੁੰਦੇ ਹਨ ਤਾਂ ਇਸਦਾ ਅਸਰ ਸਿਰਫ਼ ਤੇਲ ਦੀ ਸਪਲਾਈ ‘ਤੇ ਹੀ ਨਹੀਂ ਪਵੇਗਾ, ਸਗੋਂ ਗੈਸ, ਖਾਣ-ਪੀਣ ਵਾਲੀਆਂ ਚੀਜ਼ਾਂ ਅਤੇ ਹੋਰ ਜ਼ਰੂਰੀ ਸਮਾਨ ਵੀ ਮਹਿੰਗਾ ਹੋ ਸਕਦਾ ਹੈ। ਇਸ ਨਾਲ ਦੁਨੀਆ ਭਰ ਵਿੱਚ ਮਹਿੰਗਾਈ ਵਧਣ ਦਾ ਡਰ ਹੈ।

ਦਰਅਸਲ Strait of Hormuz ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਰੂਟਾਂ ਵਿੱਚੋਂ ਇੱਕ ਹੈ। ਦੁਨੀਆ ਦਾ ਲਗਭਗ 20 ਫੀਸਦੀ ਤੇਲ ਇਸੇ ਰਸਤੇ ਰਾਹੀਂ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਪਹੁੰਚਦਾ ਹੈ। ਸਾਉਦੀ ਅਰਬ, ਯੂਏਈ, ਕਤਰ, ਕੁਵੈਤ ਅਤੇ ਇਰਾਕ ਵਰਗੇ ਵੱਡੇ ਤੇਲ ਉਤਪਾਦਕ ਦੇਸ਼ ਇਸ ਰਸਤੇ ‘ਤੇ ਕਾਫੀ ਨਿਰਭਰ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਸ ਸਮੁੰਦਰੀ ਰਸਤੇ ਵਿੱਚ ਕੋਈ ਰੁਕਾਵਟ ਆਉਂਦੀ ਹੈ ਤਾਂ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਇਸਦਾ ਸਿੱਧਾ ਅਸਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਟਰਾਂਸਪੋਰਟ ਅਤੇ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ‘ਤੇ ਪਵੇਗਾ।

ਯੂਏਈ ਨੇ ਕਿਹਾ ਹੈ ਕਿ ਹੋਰਮੁਜ਼ ਖੇਤਰ ਵਿੱਚ ਵਧਦੀ ਅਸਥਿਰਤਾ ਕਾਰਨ ਗਲੋਬਲ ਮਾਰਕੀਟ ਵਿੱਚ ਪਹਿਲਾਂ ਹੀ ਉਤਾਰ-ਚੜ੍ਹਾਅ ਵੇਖਿਆ ਜਾ ਰਿਹਾ ਹੈ। ਕਈ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਤਣਾਅ ਲੰਬੇ ਸਮੇਂ ਤੱਕ ਜਾਰੀ ਰਹਿੰਦਾ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋ ਸਕਦਾ ਹੈ।

ਭਾਰਤ ਵਰਗੇ ਦੇਸ਼ਾਂ ਲਈ ਵੀ ਇਹ ਚਿੰਤਾ ਵਾਲੀ ਗੱਲ ਹੈ, ਕਿਉਂਕਿ ਭਾਰਤ ਆਪਣੀ ਤੇਲ ਦੀ ਵੱਡੀ ਲੋੜ ਖਾੜੀ ਦੇਸ਼ਾਂ ਤੋਂ ਪੂਰੀ ਕਰਦਾ ਹੈ। ਜੇ ਤੇਲ ਮਹਿੰਗਾ ਹੁੰਦਾ ਹੈ ਤਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧ ਸਕਦੀਆਂ ਹਨ ਅਤੇ ਇਸ ਨਾਲ ਆਮ ਲੋਕਾਂ ਦੀ ਜੇਬ ‘ਤੇ ਵੀ ਅਸਰ ਪੈ ਸਕਦਾ ਹੈ।

ਯੂਏਈ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਸਮੁੰਦਰੀ ਵਪਾਰਕ ਰਸਤੇ ਨੂੰ ਸੁਰੱਖਿਅਤ ਬਣਾਇਆ ਜਾਵੇ ਅਤੇ ਤਣਾਅ ਘਟਾਉਣ ਲਈ ਗੱਲਬਾਤ ਰਾਹੀਂ ਹੱਲ ਕੱਢਿਆ ਜਾਵੇ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਹਾਲਾਤ ਜਲਦੀ ਨਹੀਂ ਸੁਧਰੇ ਤਾਂ ਆਉਣ ਵਾਲੇ ਸਮੇਂ ਵਿੱਚ ਵਿਸ਼ਵ ਬਾਜ਼ਾਰਾਂ ਵਿੱਚ ਹੋਰ ਵੱਧ ਅਸਥਿਰਤਾ ਦੇਖਣ ਨੂੰ ਮਿਲ ਸਕਦੀ ਹੈ।

Tagged:

Leave a Reply

Your email address will not be published. Required fields are marked *