Skip to main content

Gulf Akashbani

Saturday, August 1, 2026 6:47 PM

ਮੰਗਲਵਾਰ, ੮ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

Saturday, August 1, 2026 6:47 PM

ਬੁੱਧਵਾਰ, ੧੪ ਸਾਵਣ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / ਯੂਏਈ ਸਰਕਾਰ ਦੁਨੀਆ ਦੀਆਂ ਟੌਪ 10 ਵਿੱਚ ਸ਼ਾਮਲ, ਨਵੀਂ ਸੋਚ ਅਤੇ ਤੇਜ਼ ਕੰਮ ਕਰਨ ‘ਚ ਬਣਾਈ ਮਜ਼ਬੂਤ ਪਹਿਚਾਣ

ਯੂਏਈ ਸਰਕਾਰ ਦੁਨੀਆ ਦੀਆਂ ਟੌਪ 10 ਵਿੱਚ ਸ਼ਾਮਲ, ਨਵੀਂ ਸੋਚ ਅਤੇ ਤੇਜ਼ ਕੰਮ ਕਰਨ ‘ਚ ਬਣਾਈ ਮਜ਼ਬੂਤ ਪਹਿਚਾਣ

ਯੂਏਈ: ਯੂਏਈ ਸਰਕਾਰ ਨੇ ਇੱਕ ਵਾਰ ਫਿਰ ਦੁਨੀਆ ਦੀਆਂ ਸਭ ਤੋਂ ਵਧੀਆ ਸਰਕਾਰਾਂ ਵਿੱਚ ਆਪਣੀ ਮਜ਼ਬੂਤ ਪਹਿਚਾਣ ਬਣਾਈ ਹੈ। 2026 ਦੇ Chandler Good Government Index ਵਿੱਚ ਯੂਏਈ ਟੌਪ 10 ਦੇਸ਼ਾਂ ਵਿੱਚ ਸ਼ਾਮਲ ਰਹੀ ਹੈ। ਇਹ ਇੰਡੈਕਸ ਦੁਨੀਆ ਦੇ ਕਈ ਦੇਸ਼ਾਂ ਦੀ ਸਰਕਾਰੀ ਕਾਰਗੁਜ਼ਾਰੀ, ਫੈਸਲੇ ਲੈਣ ਦੀ ਸਮਰੱਥਾ, ਲੋਕਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਅਤੇ ਭਵਿੱਖ ਲਈ ਤਿਆਰੀ ਦੇ ਆਧਾਰ ‘ਤੇ ਤਿਆਰ ਕੀਤਾ ਜਾਂਦਾ ਹੈ।

ਰਿਪੋਰਟ ਮੁਤਾਬਕ ਯੂਏਈ ਨੇ ਨਵੀਂ ਸੋਚ , ਤੇਜ਼ ਫੈਸਲੇ ਲੈਣ ਅਤੇ ਯੋਜਨਾਵਾਂ ਨੂੰ ਠੀਕ ਤਰੀਕੇ ਨਾਲ ਲਾਗੂ ਕਰਨ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਇਨੋਵੇਸ਼ਨ ਅਤੇ ਅੱਗੇ ਦੀ ਯੋਜਨਾ ਬਣਾਉਣ ਵਿੱਚ ਯੂਏਈ ਨੂੰ ਦੁਨੀਆ ਵਿੱਚ ਪਹਿਲਾ ਸਥਾਨ ਮਿਲਿਆ ਹੈ। ਇਸ ਤੋਂ ਇਲਾਵਾ ਲੋਕਾਂ ਦੀ ਸੰਤੁਸ਼ਟੀ ਅਤੇ ਸਰਕਾਰੀ ਸੇਵਾਵਾਂ ਵਿੱਚ ਵੀ ਇਹ ਉੱਚੇ ਸਥਾਨ ‘ਤੇ ਰਹੀ ਹੈ।

ਯੂਏਈ ਨੇ ਲੰਬੇ ਸਮੇਂ ਦੀ ਯੋਜਨਾ ਅਤੇ ਵੱਖ-ਵੱਖ ਸੰਸਥਾਵਾਂ ਦੇ ਮਿਲ ਕੇ ਕੰਮ ਕਰਨ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੂਏਈ ਸਰਕਾਰ ਦੁਨੀਆ ਦੇ ਬਦਲਦੇ ਹਾਲਾਤਾਂ ਦੇ ਨਾਲ ਆਪਣੇ ਨਿਯਮ ਅਤੇ ਸਿਸਟਮ ਨੂੰ ਲਗਾਤਾਰ ਅੱਪਡੇਟ ਕਰ ਰਹੀ ਹੈ। ਇਸ ਕਾਰਨ ਦੇਸ਼ ਇੱਕ ਆਧੁਨਿਕ ਅਤੇ ਮਜ਼ਬੂਤ ਸਰਕਾਰ ਦਾ ਉਦਾਹਰਨ ਬਣ ਰਿਹਾ ਹੈ।

ਯੂਏਈ ਦੇ ਮੰਤਰੀ ਮੁਹੰਮਦ ਅਬਦੁੱਲਾ ਅਲ ਗਰਗਾਵੀ ਨੇ ਕਿਹਾ ਕਿ ਦੇਸ਼ ਦੀ ਲੀਡਰਸ਼ਿਪ ਹਮੇਸ਼ਾ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਲੈਂਦੀ ਹੈ। ਉਹਨਾਂ ਨੇ ਕਿਹਾ ਕਿ ਯੂਏਈ ਨੇ ਪੁਰਾਣੇ ਸਰਕਾਰੀ ਤਰੀਕਿਆਂ ਤੋਂ ਅੱਗੇ ਵਧ ਕੇ ਇੱਕ ਐਸਾ ਸਿਸਟਮ ਬਣਾਇਆ ਹੈ ਜੋ ਤੇਜ਼, ਆਸਾਨ ਅਤੇ ਲੋਕਾਂ ਦੀਆਂ ਲੋੜਾਂ ਦੇ ਅਨੁਸਾਰ ਕੰਮ ਕਰਦਾ ਹੈ।

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ “We the UAE 2031” ਵਿਜ਼ਨ ਦੇ ਤਹਿਤ ਦੇਸ਼ ਲਗਾਤਾਰ ਆਰਥਿਕ ਵਿਕਾਸ, ਬਿਹਤਰ ਜੀਵਨ ਮਿਆਰ ਅਤੇ ਨਵੀਂ ਤਕਨਾਲੋਜੀ ‘ਤੇ ਕੰਮ ਕਰ ਰਿਹਾ ਹੈ। ਸਰਕਾਰ ਦੀਆਂ ਨੀਤੀਆਂ ਦਾ ਅਸਰ ਨਿਵੇਸ਼, ਕਾਰੋਬਾਰ, ਨੌਕਰੀਆਂ ਅਤੇ ਲੋਕਾਂ ਦੀ ਜ਼ਿੰਦਗੀ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਕਰਕੇ ਯੂਏਈ ਨੂੰ ਦੁਨੀਆ ਦੀਆਂ ਸਭ ਤੋਂ ਭਰੋਸੇਯੋਗ ਅਤੇ ਭਵਿੱਖ ਲਈ ਤਿਆਰ ਸਰਕਾਰਾਂ ਵਿੱਚ ਗਿਣਿਆ ਜਾ ਰਿਹਾ ਹੈ।

Tagged:

Leave a Reply

Your email address will not be published. Required fields are marked *