Gulf Akashbani

Saturday, June 20, 2026 7:14 PM

ਸ਼ਨਿਚਰਵਾਰ, ੬ ਹਾੜ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / ਦੁਬਈ / ਦੁਬਈ ‘ਚ ਭਾਰੀ ਵਾਹਨਾਂ ਦੇ ਹਾਦਸੇ ਰੋਕਣ ਲਈ ਪੁਲਿਸ ਤੇ RTA ਦੀ ਨਵੀਂ ਯੋਜਨਾ

ਦੁਬਈ ‘ਚ ਭਾਰੀ ਵਾਹਨਾਂ ਦੇ ਹਾਦਸੇ ਰੋਕਣ ਲਈ ਪੁਲਿਸ ਤੇ RTA ਦੀ ਨਵੀਂ ਯੋਜਨਾ

ਦੁਬਈ: ਦੁਬਈ ਵਿੱਚ ਭਾਰੀ ਵਾਹਨਾਂ ਜਿਵੇਂ ਟਰੱਕ ਆਦਿ ਨਾਲ ਹੋਣ ਵਾਲੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਦੁਬਈ ਪੁਲਿਸ ਅਤੇ ਸੜਕ ਤੇ ਆਵਾਜਾਈ ਅਥਾਰਟੀ (RTA) ਨੇ ਇਕ ਨਵੀਂ ਯੋਜਨਾ ਬਣਾਈ ਹੈ। ਇਸ ਦਾ ਮਕਸਦ ਸੜਕਾਂ ਨੂੰ ਹੋਰ ਸੁਰੱਖਿਅਤ ਬਣਾਉਣਾ ਅਤੇ ਹਾਦਸਿਆਂ ਨੂੰ ਘਟਾਉਣਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰੀ ਵਾਹਨ ਦੁਬਈ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ, ਪਰ ਨਾਲ ਹੀ ਇਹਨਾਂ ਨੂੰ ਸੁਰੱਖਿਅਤ ਚਲਾਣਾ ਵੀ ਬਹੁਤ ਜ਼ਰੂਰੀ ਹੈ। ਇਸ ਲਈ ਹੁਣ ਟਰੈਫਿਕ ਨਿਯਮਾਂ ਦੀ ਪਾਲਣਾ ‘ਤੇ ਹੋਰ ਸਖ਼ਤੀ ਕੀਤੀ ਜਾਵੇਗੀ ਅਤੇ ਵਾਹਨਾਂ ਦੀ ਨਿਯਮਿਤ ਜਾਂਚ ‘ਤੇ ਧਿਆਨ ਦਿੱਤਾ ਜਾਵੇਗਾ।

ਇਸ ਮਾਮਲੇ ‘ਚ ਦੁਬਈ ਪੁਲਿਸ ਅਤੇ RTA ਦੇ ਉੱਚ ਅਧਿਕਾਰੀਆਂ ਨੇ ਮਿਲ ਕੇ ਇਕ ਮੀਟਿੰਗ ਕੀਤੀ, ਜਿਸ ‘ਚ ਹਾਦਸਿਆਂ ਦੇ ਕਾਰਨਾਂ ਅਤੇ ਪਿਛਲੇ ਡਾਟਾ ਦੀ ਸਮੀਖਿਆ ਕੀਤੀ ਗਈ। ਉਹਨਾਂ ਨੇ ਵੇਖਿਆ ਕਿ ਕਿਹੜੀਆਂ ਥਾਵਾਂ ‘ਤੇ ਹਾਦਸੇ ਵੱਧ ਹੁੰਦੇ ਹਨ ਅਤੇ ਕਿਉਂ ਹੁੰਦੇ ਹਨ, ਤਾਂ ਜੋ ਅੱਗੇ ਲਈ ਠੀਕ ਕਦਮ ਚੁੱਕੇ ਜਾ ਸਕਣ।

ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਭਾਰੀ ਵਾਹਨਾਂ ‘ਤੇ ਨਿਗਰਾਨੀ ਹੋਰ ਮਜ਼ਬੂਤ ਕੀਤੀ ਜਾਵੇਗੀ। ਖ਼ਾਸ ਕਰਕੇ ਉਹਨਾਂ ਇਲਾਕਿਆਂ ‘ਚ ਵੱਧ ਧਿਆਨ ਦਿੱਤਾ ਜਾਵੇਗਾ ਜਿੱਥੇ ਹਾਦਸੇ ਜ਼ਿਆਦਾ ਹੁੰਦੇ ਹਨ। ਇਸ ਲਈ ਨਵੀਂ ਟੈਕਨੋਲੋਜੀ ਅਤੇ ਡਾਟਾ ਦੀ ਮਦਦ ਲਈ ਜਾਵੇਗੀ।

ਦੁਬਈ ਪੁਲਿਸ ਅਤੇ RTA ਦਾ ਮੰਨਣਾ ਹੈ ਕਿ ਜੇ ਨਿਯਮਾਂ ਦੀ ਪਾਲਣਾ, ਜਾਗਰੂਕਤਾ ਅਤੇ ਨਿਗਰਾਨੀ ਨੂੰ ਵਧਾਇਆ ਜਾਵੇ, ਤਾਂ ਭਾਰੀ ਵਾਹਨਾਂ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਹ ਯੋਜਨਾ ਦੁਬਈ ਦੀਆਂ ਸੜਕਾਂ ਨੂੰ ਹਰ ਇਕ ਲਈ ਹੋਰ ਸੁਰੱਖਿਅਤ ਬਣਾਉਣ ਵੱਲ ਇਕ ਵੱਡਾ ਕਦਮ ਹੈ।

Tagged:

Leave a Reply

Your email address will not be published. Required fields are marked *