Skip to main content

Gulf Akashbani

Saturday, August 1, 2026 6:45 PM

ਮੰਗਲਵਾਰ, ੮ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

Saturday, August 1, 2026 6:45 PM

ਬੁੱਧਵਾਰ, ੧੪ ਸਾਵਣ (ਸੰਮਤ ੫੫੮ ਨਾਨਕਸ਼ਾਹੀ)

Home / ਅੰਤਰਰਾਸ਼ਟਰੀ / ਕਿਊਬਾ ਵਿੱਚ 6.1 ਮੈਗਨੀਟਿਊਡ ਦਾ ਜ਼ੋਰਦਾਰ ਭੂਚਾਲ , ਫਲੋਰਿਡਾ ਅਤੇ ਮੈਕਸੀਕੋ ਤੱਕ ਮਹਿਸੂਸ ਹੋਏ ਝਟਕੇ

ਕਿਊਬਾ ਵਿੱਚ 6.1 ਮੈਗਨੀਟਿਊਡ ਦਾ ਜ਼ੋਰਦਾਰ ਭੂਚਾਲ , ਫਲੋਰਿਡਾ ਅਤੇ ਮੈਕਸੀਕੋ ਤੱਕ ਮਹਿਸੂਸ ਹੋਏ ਝਟਕੇ

ਕਿਊਬਾ: ਕਿਊਬਾ ਦੇ ਪੱਛਮੀ ਤੱਟ ਨੇੜੇ 6.1 ਮੈਗਨੀਟਿਊਡ ਦਾ ਇੱਕ ਜ਼ੋਰਦਾਰ ਭੂਚਾਲ ਆਇਆ, ਜਿਸ ਦੇ ਝਟਕੇ ਕਾਫ਼ੀ ਦੂਰ ਤੱਕ ਮਹਿਸੂਸ ਕੀਤੇ ਗਏ। ਭੂਚਾਲ ਦਾ ਅਸਰ ਸਿਰਫ਼ ਕਿਊਬਾ ਤੱਕ ਹੀ ਸੀਮਿਤ ਨਹੀਂ ਰਿਹਾ, ਸਗੋਂ ਅਮਰੀਕਾ ਦੇ ਫਲੋਰਿਡਾ ਸੂਬੇ ਅਤੇ ਮੈਕਸੀਕੋ ਦੇ ਕੁਝ ਹਿੱਸਿਆਂ ਵਿੱਚ ਵੀ ਲੋਕਾਂ ਨੇ ਕੰਬਣ ਮਹਿਸੂਸ ਕੀਤੀ।

ਭੂਚਾਲ ਤੋਂ ਬਾਅਦ ਕਿਊਬਾ ਦੇ ਕਈ ਇਲਾਕਿਆਂ ਵਿੱਚ ਲੋਕ ਡਰ ਕੇ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ। ਕਈ ਥਾਵਾਂ ‘ਤੇ ਇਮਾਰਤਾਂ ਹਿੱਲਦੀਆਂ ਮਹਿਸੂਸ ਹੋਈਆਂ, ਜਿਸ ਕਾਰਨ ਲੋਕਾਂ ਵਿੱਚ ਕੁਝ ਸਮੇਂ ਲਈ ਘਬਰਾਹਟ ਦਾ ਮਾਹੌਲ ਬਣ ਗਿਆ।

United States Geological Survey (USGS) ਮੁਤਾਬਕ ਭੂਚਾਲ ਦਾ ਕੇਂਦਰ ਕਿਊਬਾ ਦੇ ਮੰਟੂਆ ਖੇਤਰ ਤੋਂ ਲਗਭਗ 104 ਕਿਲੋਮੀਟਰ ਦੂਰ ਸਮੁੰਦਰ ਵਿੱਚ ਸੀ। ਭੂਚਾਲ ਦੀ ਗਹਿਰਾਈ ਘੱਟ ਹੋਣ ਕਾਰਨ ਇਸ ਦੇ ਝਟਕੇ ਦੂਰ-ਦੂਰ ਤੱਕ ਮਹਿਸੂਸ ਕੀਤੇ ਗਏ।

ਫਲੋਰਿਡਾ ਦੇ ਮਿਆਮੀ, ਔਰਲੈਂਡੋ ਅਤੇ ਹੋਰ ਕਈ ਸ਼ਹਿਰਾਂ ਦੇ ਲੋਕਾਂ ਨੇ ਵੀ ਕੰਬਣ ਮਹਿਸੂਸ ਹੋਣ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਮੈਕਸੀਕੋ ਦੇ ਮਸ਼ਹੂਰ ਸੈਰ-ਸਪਾਟਾ ਕੇਂਦਰ ਕੈਨਕੂਨ, ਪਲੇਆ ਡੇਲ ਕਾਰਮਨ ਅਤੇ ਤੁਲੁਮ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ। ਸਥਾਨਕ ਪ੍ਰਸ਼ਾਸਨ ਅਤੇ ਐਮਰਜੈਂਸੀ ਸੇਵਾਵਾਂ ਹਾਲਾਤ ‘ਤੇ ਨਜ਼ਰ ਰੱਖ ਰਹੀਆਂ ਹਨ ਅਤੇ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਭੂਚਾਲ ਇਸ ਖੇਤਰ ਵਿੱਚ ਪਿਛਲੇ ਕਈ ਸਾਲਾਂ ਦੌਰਾਨ ਆਏ ਸਭ ਤੋਂ ਤਾਕਤਵਰ ਭੂਚਾਲਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ, ਫਿਰ ਵੀ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।

Tagged:

Leave a Reply

Your email address will not be published. Required fields are marked *