Gulf Akashbani

Monday, April 27, 2026 8:53 AM

ਮੰਗਲਵਾਰ, ੮ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

Monday, April 27, 2026 8:53 AM

ਸੋਮਵਾਰ, ੧੪ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

Home / ਗਲਫ ਦੇਸ਼ / ਯੂ.ਏ.ਈ / ਯੂ.ਏ.ਈ ਨੇ ਵੱਡੇ ਬਦਲਾਅ ਦਾ ਕੀਤਾ ਐਲਾਨ: ਦੋ ਸਾਲਾਂ ਵਿੱਚ AI ਏਜੰਟਾਂ ‘ਤੇ ਅਧਾਰਤ ਹੋਣਗੀਆਂ 50% ਸਰਕਾਰੀ ਸੇਵਾਵਾਂ

ਯੂ.ਏ.ਈ ਨੇ ਵੱਡੇ ਬਦਲਾਅ ਦਾ ਕੀਤਾ ਐਲਾਨ: ਦੋ ਸਾਲਾਂ ਵਿੱਚ AI ਏਜੰਟਾਂ ‘ਤੇ ਅਧਾਰਤ ਹੋਣਗੀਆਂ 50% ਸਰਕਾਰੀ ਸੇਵਾਵਾਂ

ਯੂ.ਏ.ਈ: ਯੂ.ਏ.ਈ ਦੀ ਮਾਣਯੋਗ ਸਰਕਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਖੇਤਰ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਦੇ ਸਤਿਕਾਰਯੋਗ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਐਲਾਨ ਕੀਤਾ ਹੈ ਕਿ ਅਗਲੇ ਦੋ ਸਾਲਾਂ ਦੇ ਅੰਦਰ ਦੇਸ਼ ਦੀਆਂ 50 ਪ੍ਰਤੀਸ਼ਤ ਸਰਕਾਰੀ ਸੇਵਾਵਾਂ, ਖੇਤਰ ਅਤੇ ਕਾਰਜ ਏਜੰਟ ਏਆਈ ਦੁਆਰਾ ਸੰਚਾਲਿਤ ਕੀਤੇ ਜਾਣਗੇ।

ਇਹ ਨਵੀਂ ਸਰਕਾਰੀ ਪ੍ਰਣਾਲੀ ਸਤਿਕਾਰਯੋਗ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੇ ਨਿਰਦੇਸ਼ਾਂ ਹੇਠ ਪੇਸ਼ ਕੀਤੀ ਗਈ ਸੀ। ਇਸ ਦੇ ਲਾਗੂ ਹੋਣ ਤੋਂ ਬਾਅਦ ਯੂਏਈ ਦੁਨੀਆ ਦਾ ਪਹਿਲਾ ਦੇਸ਼ ਬਣ ਸਕਦਾ ਹੈ, ਜਿੱਥੇ ਇਸ ਪੱਧਰ ‘ਤੇ ਆਪਣੇ ਆਪ ਕੰਮ ਕਰਨ ਵਾਲੇ ਸਿਸਟਮਾਂ ਰਾਹੀਂ ਸਰਕਾਰੀ ਕੰਮ ਹੋਣਗੇ।

ਏਆਈ (AI)  ਹੁਣ ਸਿਰਫ਼ ਇੱਕ ਟੂਲ ਨਹੀਂ ਰਹੇਗਾ, ਸਗੋਂ ਇਹ ਤੁਰੰਤ ਡਾਟਾ ਨੂੰ ਸਮਝੇਗਾ, ਫੈਸਲੇ ਲਵੇਗਾ, ਕੰਮ ਕਰੇਗਾ ਅਤੇ ਆਪਣੇ ਆਪ ਨੂੰ ਸੁਧਾਰੇਗਾ। ਇਸ ਦਾ ਮੁਖ ਉਦੇਸ਼ ਸਰਕਾਰੀ ਸੇਵਾਵਾਂ ਨੂੰ ਹੋਰ ਤੇਜ਼, ਪ੍ਰਭਾਵਸ਼ਾਲੀ ਅਤੇ ਬਿਹਤਰ ਬਣਾਉਣਾ ਹੈ।ਇਸ ਬਦਲਾਅ ਲਈ ਦੋ ਸਾਲਾਂ ਦੀ ਸਾਫ਼ ਸਮਾਂ-ਸੀਮਾ ਰੱਖੀ ਗਈ ਹੈ। ਇਸ ਦੌਰਾਨ ਸਰਕਾਰੀ ਕੰਮਕਾਜ ਦੀ ਪਰਖ ਇਸ ਗੱਲ ‘ਤੇ ਹੋਵੇਗੀ ਕਿ AI ਕਿੰਨੀ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈ, ਕਿੰਨੀ ਚੰਗੀ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਕੰਮ ਵਿੱਚ ਇਸਦਾ ਕਿੰਨਾ ਸਹੀ ਇਸਤੇਮਾਲ ਹੋ ਰਿਹਾ ਹੈ।

ਇਸ ਯੋਜਨਾ ਹੇਠ ਸਰਕਾਰੀ ਕਰਮਚਾਰੀਆਂ ਨੂੰ ਏਆਈ (AI) ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਤਾਂ ਜੋ ਉਹ ਨਵੀਂ ਤਕਨਾਲੋਜੀ ਨੂੰ ਸਮਝ ਕੇ ਇਸਦੀ ਸਹੀ ਤਰੀਕੇ ਨਾਲ ਵਰਤੋਂ ਕਰ ਸਕਣ। ਖਾਸ ਤੌਰ ‘ਤੇ ਜਨਰੇਟਿਵ AI ਅਤੇ ਇਸਦੇ ਵਰਤੋਂ ‘ਤੇ ਖਾਸ ਧਿਆਨ ਦਿੱਤਾ ਜਾਵੇਗਾ, ਤਾਂ ਜੋ ਦੇਸ਼ ਵਿੱਚ ਮਜ਼ਬੂਤ ​​AI-ਅਧਾਰਤ ਪ੍ਰਸ਼ਾਸਕੀ ਸਮਰੱਥਾਵਾਂ ਦਾ ਵਿਕਾਸ ਹੋਵੇ।

ਇਹ ਪ੍ਰੋਜੈਕਟ ਹੌਲੀ-ਹੌਲੀ ਵੱਖ-ਵੱਖ ਮੰਤਰਾਲਿਆਂ ਅਤੇ ਸਰਕਾਰੀ ਵਿਭਾਗਾਂ ਵਿੱਚ ਲਾਗੂ ਕੀਤਾ ਜਾਵੇਗਾ। ਹਰ ਪੜਾਅ ‘ਤੇ ਇਸਦੇ ਨਤੀਜਿਆਂ ਦੀ ਜਾਂਚ ਕੀਤੀ ਜਾਵੇਗੀ, ਤਾਂ ਜੋ ਅੱਗੇ ਹੋਰ ਚੰਗੇ ਨਤੀਜੇ ਮਿਲ ਸਕਣ। ਇਸ ਯੋਜਨਾ ਦੀ ਦੇਖਰੇਖ ਮਾਣਯੋਗ ਸ਼ੇਖ ਮਨਸੂਰ ਬਿਨ ਜ਼ਾਇਦ ਅਲ ਨਾਹਯਾਨ ਕਰਨਗੇ, ਜਦਕਿ ਇੱਕ ਖਾਸ ਟੀਮ ਇਸਨੂੰ ਅੱਗੇ ਵਧਾਏਗੀ।

ਯੂ.ਏ.ਈ ਪਹਿਲਾਂ ਤੋਂ ਹੀ ਡਿਜਿਟਲ ਸਰਕਾਰੀ ਸੇਵਾਵਾਂ ਵਿੱਚ ਅੱਗੇ ਰਿਹਾ ਹੈ। ਯੂ.ਏ.ਈ ਨੇ ਈ-ਗਵਰਨਮੈਂਟ, ਮੋਬਾਈਲ ਗਵਰਨਮੈਂਟ ਅਤੇ ਡਾਟਾ-ਅਧਾਰਿਤ ਸੇਵਾਵਾਂ ਨਾਲ ਨਾਲ ਯੂ.ਏ.ਈ (UAE) ਪਾਸ ਵਰਗੇ ਪਲੇਟਫਾਰਮਾਂ ਨੇ ਸਰਕਾਰੀ ਸੇਵਾਵਾਂ ਨੂੰ ਹੋਰ ਆਸਾਨ ਅਤੇ ਤੇਜ਼ ਬਣਾਇਆ ਹੈ।

ਸਾਲ 2017 ਵਿੱਚ ਯੂ.ਏ.ਈ ਦੁਨੀਆ ਦਾ ਪਹਿਲਾ ਦੇਸ਼ ਬਣਿਆ ਸੀ ਜਿਸਨੇ ਆਰਟੀਫੀਸ਼ਲ ਇੰਟੈਲੀਜੈਂਸ ਲਈ ਵੱਖਰਾ ਮੰਤਰੀ ਨਿਯੁਕਤ ਕੀਤਾ ਸੀ। ਇਸ ਤੋਂ ਬਾਅਦ ਏਆਈ ਸਟ੍ਰੇਟੇਜੀ 2031 ਅਤੇ 2020 ਵਿੱਚ ਆਰਟੀਫੀਸ਼ਲ ਇੰਟੈਲੀਜੈਂਸ, ਡਿਜਿਟਲ ਅਰਥਵਿਵਸਥਾ ਅਤੇ ਰਿਮੋਟ ਵਰਕ ਨਾਲ ਸੰਬੰਧਤ ਮੰਤਰਾਲੇ ਦੀ ਸਥਾਪਨਾ ਕੀਤੀ ਗਈ।

ਇਸ ਨਵੀਂ ਪਹਿਲ ਦੇ ਰਾਹੀਂ ਸਰਕਾਰ ਦਾ ਮੁਖ ਉਦੇਸ਼ ਇੱਕ ਅਜਿਹੀ ਪ੍ਰਣਾਲੀ ਬਣਾਉਣਾ ਹੈ ਜੋ ਹੋਰ ਤੇਜ਼, ਜਵਾਬਦੇਹ ਅਤੇ ਪ੍ਰਭਾਵਸ਼ਾਲੀ ਹੋਵੇ, ਜਿੱਥੇ ਤਕਨਾਲੋਜੀ ਦੇ ਨਾਲ ਲੋਕਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ।

News & Photo Courtesy : @HHShkMohd

Tagged:

Leave a Reply

Your email address will not be published. Required fields are marked *