Skip to main content

Gulf Akashbani

Saturday, August 1, 2026 7:29 PM

ਮੰਗਲਵਾਰ, ੮ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

Saturday, August 1, 2026 7:29 PM

ਬੁੱਧਵਾਰ, ੧੪ ਸਾਵਣ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / ਦੁਬਈ / ਭਾਰਤ ਤੋਂ ਦੁਬਈ ਜਾਣ ਵਾਲਿਆਂ ਲਈ ਖੁਸ਼ਖਬਰੀ, ਦਿੱਲੀ ਰੂਟ ‘ਤੇ ਚੱਲੇਗਾ Emirates ਦਾ A380 ਜਹਾਜ਼

ਭਾਰਤ ਤੋਂ ਦੁਬਈ ਜਾਣ ਵਾਲਿਆਂ ਲਈ ਖੁਸ਼ਖਬਰੀ, ਦਿੱਲੀ ਰੂਟ ‘ਤੇ ਚੱਲੇਗਾ Emirates ਦਾ A380 ਜਹਾਜ਼

ਦੁਬਈ: ਦੁਬਈ ਦੀ ਮਸ਼ਹੂਰ ਏਅਰਲਾਈਨ Emirates ਨੇ ਭਾਰਤ ਦੇ ਯਾਤਰੀਆਂ ਲਈ ਵੱਡਾ ਐਲਾਨ ਕੀਤਾ ਹੈ। ਏਅਰਲਾਈਨ 25 ਅਕਤੂਬਰ 2026 ਤੋਂ ਦਿੱਲੀ-ਦੁਬਈ ਰੂਟ ‘ਤੇ ਆਪਣੇ ਦੁਨੀਆ ਦੇ ਸਭ ਤੋਂ ਵੱਡੇ ਯਾਤਰੀ ਜਹਾਜ਼ਾਂ ਵਿੱਚੋਂ ਇੱਕ Airbus A380 ਦੀ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ Emirates ਭਾਰਤ ਦੇ ਹੋਰ ਸ਼ਹਿਰਾਂ ਵਿੱਚ ਵੀ ਆਪਣੀ Premium Economy ਸੇਵਾ ਦਾ ਵਿਸਥਾਰ ਕਰ ਰਹੀ ਹੈ।

ਇਸ ਫੈਸਲੇ ਨਾਲ ਦਿੱਲੀ, Emirates ਦੇ A380 ਜਹਾਜ਼ ਦੀ ਸੇਵਾ ਪ੍ਰਾਪਤ ਕਰਨ ਵਾਲਾ ਭਾਰਤ ਦਾ ਤੀਜਾ ਸ਼ਹਿਰ ਬਣ ਜਾਵੇਗਾ। ਇਸ ਤੋਂ ਪਹਿਲਾਂ ਇਹ ਜਹਾਜ਼ ਮੁੰਬਈ ਅਤੇ ਬੈਂਗਲੁਰੂ ਰੂਟ ‘ਤੇ ਉਡਾਣ ਭਰ ਰਿਹਾ ਹੈ। ਏਅਰਲਾਈਨ ਦਾ ਕਹਿਣਾ ਹੈ ਕਿ ਭਾਰਤ ਅਤੇ ਦੁਬਈ ਵਿਚਕਾਰ ਵਧ ਰਹੀ ਯਾਤਰਾ ਮੰਗ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ।

25 ਅਕਤੂਬਰ ਤੋਂ ਦਿੱਲੀ ਅਤੇ ਦੁਬਈ ਵਿਚਕਾਰ ਚੱਲਣ ਵਾਲੀਆਂ EK512 ਅਤੇ EK513 ਉਡਾਣਾਂ ‘ਤੇ A380 ਜਹਾਜ਼ ਤਾਇਨਾਤ ਕੀਤਾ ਜਾਵੇਗਾ। ਇਸ ਜਹਾਜ਼ ਵਿੱਚ First Class, Business Class, Premium Economy ਅਤੇ Economy Class ਵਰਗੀਆਂ ਚਾਰ ਯਾਤਰਾ ਸ਼੍ਰੇਣੀਆਂ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ ਦਿੱਲੀ ਦੀਆਂ ਹੋਰ ਰੋਜ਼ਾਨਾ ਉਡਾਣਾਂ ਲਈ ਅਪਗ੍ਰੇਡ ਕੀਤੇ Boeing 777 ਜਹਾਜ਼ ਵੀ ਲਗਾਏ ਜਾਣਗੇ, ਜਿਨ੍ਹਾਂ ਵਿੱਚ Premium Economy ਸੀਟਾਂ ਹੋਣਗੀਆਂ।

Emirates ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਅਕਤੂਬਰ ਦੇ ਅੰਤ ਤੱਕ ਭਾਰਤ ਦੇ ਛੇ ਸ਼ਹਿਰਾਂ – ਦਿੱਲੀ, ਮੁੰਬਈ, ਅਹਿਮਦਾਬਾਦ, ਬੈਂਗਲੁਰੂ, ਕੋਲਕਾਤਾ ਅਤੇ ਕੋਚੀ ਤੋਂ ਯਾਤਰਾ ਕਰਨ ਵਾਲੇ ਲੋਕਾਂ ਨੂੰ Premium Economy ਦੀ ਸਹੂਲਤ ਮਿਲੇਗੀ। ਇਸ ਨਾਲ ਯਾਤਰੀਆਂ ਨੂੰ Economy Class ਨਾਲੋਂ ਵਧੇਰੇ ਆਰਾਮ ਅਤੇ ਬਿਹਤਰ ਸੇਵਾਵਾਂ ਮਿਲਣਗੀਆਂ।

ਕੋਲਕਾਤਾ ਦੇ ਯਾਤਰੀਆਂ ਲਈ ਵੀ ਚੰਗੀ ਖ਼ਬਰ ਹੈ। 25 ਅਕਤੂਬਰ ਤੋਂ ਕੋਲਕਾਤਾ-ਦੁਬਈ ਰੂਟ ‘ਤੇ Boeing 777 ਦੀ ਥਾਂ Emirates ਦਾ ਨਵਾਂ Airbus A350 ਜਹਾਜ਼ ਉਡਾਣ ਭਰੇਗਾ। ਇਸ ਨਾਲ ਇਸ ਰੂਟ ‘ਤੇ ਵੀ Premium Economy ਸੇਵਾ ਉਪਲਬਧ ਹੋ ਜਾਵੇਗੀ।

Premium Economy ਵਿੱਚ ਯਾਤਰੀਆਂ ਨੂੰ ਵੱਡੀਆਂ ਅਤੇ ਆਰਾਮਦਾਇਕ ਸੀਟਾਂ, ਪੈਰਾਂ ਲਈ ਵਧੇਰੇ ਜਗ੍ਹਾ, ਬਿਹਤਰ ਖਾਣਾ ਅਤੇ ਹੋਰ ਕਈ ਸੁਵਿਧਾਵਾਂ ਮਿਲਦੀਆਂ ਹਨ। ਉੱਥੇ ਹੀ A380 ਜਹਾਜ਼ ਆਪਣੇ ਸ਼ਾਨਦਾਰ First Class Suites, Business Class ਦੀਆਂ ਫਲੈਟ-ਬੈੱਡ ਸੀਟਾਂ ਅਤੇ ਉੱਚ ਪੱਧਰੀ ਸੇਵਾਵਾਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ।

ਮੌਜੂਦਾ ਸਮੇਂ Emirates ਭਾਰਤ ਦੇ 9 ਸ਼ਹਿਰਾਂ ਲਈ ਹਰ ਹਫ਼ਤੇ 167 ਉਡਾਣਾਂ ਚਲਾ ਰਹੀ ਹੈ। ਏਅਰਲਾਈਨ ਦਾ ਇਹ ਨਵਾਂ ਵਿਸਥਾਰ ਭਾਰਤ ਨੂੰ ਉਸਦੇ ਸਭ ਤੋਂ ਮਹੱਤਵਪੂਰਨ ਬਾਜ਼ਾਰਾਂ ਵਿੱਚੋਂ ਇੱਕ ਹੋਣ ਦਾ ਸਪੱਸ਼ਟ ਸੰਕੇਤ ਦਿੰਦਾ ਹੈ।

Tagged:

Leave a Reply

Your email address will not be published. Required fields are marked *