Skip to main content

Gulf Akashbani

Saturday, August 1, 2026 8:34 PM

ਮੰਗਲਵਾਰ, ੮ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

Saturday, August 1, 2026 8:34 PM

ਬੁੱਧਵਾਰ, ੧੪ ਸਾਵਣ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / ਯੂਏਈ ਵਿੱਚ ਸੋਨਾ ਭਾਰਤ ਨਾਲੋਂ 12% ਸਸਤਾ, ਡਿਊਟੀ ਵਾਧੇ ਤੋਂ ਬਾਅਦ ਵਧੀ ਭਾਰਤੀਆਂ ਦੀ ਖਰੀਦਦਾਰੀ

ਯੂਏਈ ਵਿੱਚ ਸੋਨਾ ਭਾਰਤ ਨਾਲੋਂ 12% ਸਸਤਾ, ਡਿਊਟੀ ਵਾਧੇ ਤੋਂ ਬਾਅਦ ਵਧੀ ਭਾਰਤੀਆਂ ਦੀ ਖਰੀਦਦਾਰੀ

ਯੂਏਈ: ਭਾਰਤ ਸਰਕਾਰ ਵੱਲੋਂ ਸੋਨੇ ਤੇ ਚਾਂਦੀ ‘ਤੇ ਇੰਪੋਰਟ ਡਿਊਟੀ ਵਧਾਉਣ ਤੋਂ ਬਾਅਦ ਹੁਣ ਯੂਏਈ ਵਿੱਚ ਗੋਲਡ ਅਤੇ ਜੁਐਲਰੀ ਭਾਰਤ ਨਾਲੋਂ ਲਗਭਗ 10 ਤੋਂ 12 ਫੀਸਦੀ ਤੱਕ ਸਸਤੀ ਹੋ ਗਈ ਹੈ। ਇਸ ਕਾਰਨ ਦੁਬਈ ਅਤੇ ਹੋਰ ਗਲਫ਼ ਦੇਸ਼ਾਂ ਦੇ ਜੁਐਲਰੀ ਬਾਜ਼ਾਰਾਂ ਵਿੱਚ ਭਾਰਤੀ ਖਰੀਦਦਾਰਾਂ ਦੀ ਦਿਲਚਸਪੀ ਤੇਜ਼ੀ ਨਾਲ ਵੱਧ ਰਹੀ ਹੈ।

ਹਾਲ ਹੀ ਵਿੱਚ ਭਾਰਤ ਨੇ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਦੇਸ਼ ਦੇ ਵੱਧਦੇ ਇੰਪੋਰਟ ਖਰਚ ਅਤੇ ਵਿਦੇਸ਼ੀ ਮੁਦਰਾ ਦੇ ਦਬਾਅ ਨੂੰ ਘਟਾਉਣ ਲਈ ਲਿਆ ਗਿਆ ਹੈ। ਪਰ ਇਸ ਦੇ ਨਾਲ ਹੀ ਭਾਰਤ ਵਿੱਚ ਸੋਨਾ ਹੋਰ ਮਹਿੰਗਾ ਹੋ ਗਿਆ ਹੈ।

ਦੂਜੇ ਪਾਸੇ, ਯੂਏਈ ਵਿੱਚ ਟੈਕਸ ਘੱਟ ਹੋਣ ਅਤੇ ਮੈਕਿੰਗ ਚਾਰਜ ਵੀ ਘੱਟ ਹੋਣ ਕਰਕੇ ਉੱਥੇ ਸੋਨਾ ਖਰੀਦਣਾ ਹੁਣ ਭਾਰਤੀਆਂ ਲਈ ਸਸਤਾ ਪੈ ਰਿਹਾ ਹੈ। ਖਾਸ ਕਰਕੇ ਦੁਬਈ ਵਿੱਚ ਰਹਿੰਦੇ ਭਾਰਤੀ ਅਤੇ ਛੁੱਟੀਆਂ ‘ਚ ਘਰ ਜਾਣ ਵਾਲੇ ਲੋਕ ਵੱਡੀ ਮਾਤਰਾ ਵਿੱਚ ਜੁਐਲਰੀ ਖਰੀਦਣ ਦੀ ਯੋਜਨਾ ਬਣਾ ਰਹੇ ਹਨ।

ਜੁਐਲਰੀ ਵਪਾਰੀਆਂ ਦੇ ਅਨੁਸਾਰ ਆਉਣ ਵਾਲੇ ਵਿਆਹਾਂ ਦੇ ਸੀਜ਼ਨ ਵਿੱਚ ਯੂਏਈ ਦੇ ਬਾਜ਼ਾਰਾਂ ਵਿੱਚ ਖਰੀਦਦਾਰੀ ਹੋਰ ਵੱਧ ਸਕਦੀ ਹੈ। ਕਈ ਪਰਿਵਾਰ ਵਿਆਹ ਲਈ ਸੋਨਾ ਦੁਬਈ ਤੋਂ ਖਰੀਦਣਾ ਪਸੰਦ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਉੱਥੇ ਵਧੀਆ ਡਿਜ਼ਾਈਨ ਅਤੇ ਘੱਟ ਕੀਮਤ ਦੋਵੇਂ ਮਿਲ ਰਹੇ ਹਨ।

ਨਵੇਂ ਨਿਯਮਾਂ ਮੁਤਾਬਕ ਭਾਰਤ ਵਿੱਚ ਇੱਕ ਮਹਿਲਾ 40 ਗ੍ਰਾਮ ਅਤੇ ਪੁਰਸ਼ 20 ਗ੍ਰਾਮ ਤੱਕ ਸੋਨੇ ਦੀ ਜੁਐਲਰੀ ਬਿਨਾਂ ਵਾਧੂ ਡਿਊਟੀ ਦੇ ਲਿਆ ਸਕਦੇ ਹਨ। ਇਸ ਨਾਲ ਪਰਿਵਾਰ ਕਾਨੂੰਨੀ ਤੌਰ ‘ਤੇ ਕੁਝ ਮਾਤਰਾ ਵਿੱਚ ਸੋਨਾ ਲਿਆ ਕੇ ਪੈਸੇ ਬਚਾ ਸਕਦੇ ਹਨ।

ਹਾਲਾਂਕਿ ਅੰਤਰਰਾਸ਼ਟਰੀ ਮਾਰਕੀਟ ਵਿੱਚ ਸੋਨੇ ਦੀ ਕੀਮਤ ਹਾਲੇ ਵੀ ਉੱਚੀ ਹੈ। ਇਸ ਕਰਕੇ ਕਈ ਲੋਕ ਭਾਰੀ ਜੁਐਲਰੀ ਦੀ ਥਾਂ ਹਲਕੇ ਗਹਿਣੇ, ਛੋਟੇ ਸਿੱਕੇ ਅਤੇ ਗੋਲਡ ਬਾਰ ਖਰੀਦ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੁਬਈ ਦਾ ਗੋਲਡ ਮਾਰਕੀਟ ਭਾਰਤੀ ਖਰੀਦਦਾਰਾਂ ਕਰਕੇ ਹੋਰ ਵੀ ਚੁਸਤ ਰਹੇਗਾ।

Tagged:

Leave a Reply

Your email address will not be published. Required fields are marked *