Thursday, January 29, 2026 11:34 AM
Home / ਗਲਫ ਦੇਸ਼ / ਵਾਇਰਲ ‘ਚੋਕਿੰਗ’ ਅਤੇ ‘ਸਕੱਲ ਬ੍ਰੇਕਰ’ ਗੇਮ ’ਤੇ ਦੁਬਈ ਪੁਲਿਸ ਦੀ ਸਖ਼ਤ ਚੇਤਾਵਨੀ, ਮਾਪਿਆਂ ਨੂੰ ਸਾਵਧਾਨ ਰਹਿਣ ਦੀ ਅਪੀਲ

ਵਾਇਰਲ ‘ਚੋਕਿੰਗ’ ਅਤੇ ‘ਸਕੱਲ ਬ੍ਰੇਕਰ’ ਗੇਮ ’ਤੇ ਦੁਬਈ ਪੁਲਿਸ ਦੀ ਸਖ਼ਤ ਚੇਤਾਵਨੀ, ਮਾਪਿਆਂ ਨੂੰ ਸਾਵਧਾਨ ਰਹਿਣ ਦੀ ਅਪੀਲ

ਦੁਬਈ ਪੁਲਿਸ ਨੇ ਮਾਪਿਆਂ ਅਤੇ ਟੀਨੇਜਰਾਂ ਲਈ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੇ “ਡੈਡਲੀ ਚੈਲੰਜ” ਨੌਜਵਾਨਾਂ ਦੀ ਜਾਨ ਲਈ ਖਤਰਾ ਬਣਦੇ ਜਾ ਰਹੇ ਹਨ। ਪੁਲਿਸ ਮੁਤਾਬਕ, ਇਹ ਵਾਇਰਲ ਟ੍ਰੈਂਡ ਮਨੋਰੰਜਨ ਦੇ ਨਾਂ ‘ਤੇ ਅਤਿ ਖਤਰਨਾਕ ਹਰਕਤਾਂ ਨੂੰ ਉਤਸ਼ਾਹਿਤ ਕਰ ਰਹੇ ਹਨ।

ਕੁਝ ਚੈਲੰਜਾਂ ਵਿੱਚ ਸਿਰ ‘ਤੇ ਜ਼ੋਰ ਨਾਲ ਵਾਰ ਕਰਨਾ (ਸਕੱਲ-ਬ੍ਰੇਕਿੰਗ ਸਟੰਟ), ਚੋਕਿੰਗ ਗੇਮ, ਅਤੇ ਸਾਹ ਰੋਕਣ ਵਾਲੇ ਚੈਲੰਜ ਸ਼ਾਮਲ ਹਨ — ਜੋ ਗੰਭੀਰ ਚੋਟਾਂ ਜਾਂ ਸਿੱਧੀ ਮੌਤ ਦਾ ਕਾਰਨ ਵੀ ਬਣ ਸਕਦੇ ਹਨ। ਇਹ ਟ੍ਰੈਂਡ ਖ਼ਾਸ ਕਰਕੇ ਉਹਨਾਂ ਨੌਜਵਾਨਾਂ ਨੂੰ ਖਿੱਚਦੇ ਹਨ ਜੋ ਥ੍ਰਿਲ, ਦੋਸਤਾਂ ਦੀ ਵਾਹ-ਵਾਹ ਜਾਂ ਆਨਲਾਈਨ ਫੇਮ ਦੀ ਦੌੜ ‘ਚ ਅਸਲ ਖਤਰੇ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।

ਪੁਲਿਸ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਇਸ ਤਰ੍ਹਾਂ ਦੇ ਚੈਲੰਜ ਪਹਿਲਾਂ ਹੀ ਕਈ ਜਾਨਾਂ ਲੈ ਚੁੱਕੇ ਹਨ ਅਤੇ ਕਈ ਨੌਜਵਾਨਾਂ ਨੂੰ ਹਸਪਤਾਲ ਪਹੁੰਚਾ ਚੁੱਕੇ ਹਨ।

ਦੁਬਈ ਪੁਲਿਸ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ:

ਬੱਚਿਆਂ ਦੀ ਆਨਲਾਈਨ ਗਤੀਵਿਧੀਆਂ ‘ਤੇ ਨਜ਼ਰ ਰੱਖੋ

ਖੁੱਲ੍ਹ ਕੇ ਗੱਲਬਾਤ ਕਰੋ ਅਤੇ ਖਤਰਨਾਕ ਟ੍ਰੈਂਡਾਂ ਬਾਰੇ ਸਮਝਾਓ

ਨੌਜਵਾਨਾਂ ਨੂੰ ਪੀਅਰ ਪ੍ਰੈਸ਼ਰ ਅਤੇ ਝੂਠੀ ਆਨਲਾਈਨ ਲੋਕਪ੍ਰਿਯਤਾ ਤੋਂ ਬਚਣ ਲਈ ਹੌਸਲਾ ਦਿਓ

ਇਸ ਦੇ ਨਾਲ ਹੀ, ਜੇ ਕਿਤੇ ਵੀ ਕੋਈ ਖਤਰਨਾਕ ਹਰਕਤ ਨਜ਼ਰ ਆਵੇ, ਤਾਂ ਲੋਕਾਂ ਨੂੰ ਦੁਬਈ ਪੁਲਿਸ ਕਾਂਟੈਕਟ ਸੈਂਟਰ 901 ਜਾਂ Dubai Police ਐਪ ਦੇ ‘Police Eye’ ਫੀਚਰ ਰਾਹੀਂ ਤੁਰੰਤ ਰਿਪੋਰਟ ਕਰਨ ਦੀ ਅਪੀਲ ਕੀਤੀ ਗਈ ਹੈ।

👉 ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੁਹਾਨੂੰ ਫੇਮ ਦੇ ਸਕਦੀ ਹੈ, ਪਰ ਜਾਨ ਨਹੀਂ ਵਾਪਸ ਆਉਂਦੀ — ਸੋਚ ਸਮਝ ਕੇ ਕਦਮ ਚੁੱਕੋ!

Leave a Reply

Your email address will not be published. Required fields are marked *