Thursday, January 29, 2026 11:34 AM
Home / ਗਲਫ ਦੇਸ਼ / ‘ਫੋਨ ‘ਤੇ ਖਾਣੇ ਦਾ ਆਰਡਰ ਦੇ ਕੇ ਉਲਟੀ ਗਿਣਤੀ ਕਰਨ ਵਾਲੇ ਹੀ ਕੁਝ ਸਬਰ ਕਰ ਲਿਆ ਕਰਨ’- 10 ਮਿੰਟ ਡਿਲੀਵਰੀ ਸਰਵਿਸ ‘ਤੇ ਹਨੀਫ਼ ਦੀ ਟਿੱਪਣੀ

‘ਫੋਨ ‘ਤੇ ਖਾਣੇ ਦਾ ਆਰਡਰ ਦੇ ਕੇ ਉਲਟੀ ਗਿਣਤੀ ਕਰਨ ਵਾਲੇ ਹੀ ਕੁਝ ਸਬਰ ਕਰ ਲਿਆ ਕਰਨ’- 10 ਮਿੰਟ ਡਿਲੀਵਰੀ ਸਰਵਿਸ ‘ਤੇ ਹਨੀਫ਼ ਦੀ ਟਿੱਪਣੀ

ਕਾਫੀ ਚਿਰ ਬਾਅਦ ਸਾਡੀ ਕੋਈ ਸਰਕਾਰ ਮਜ਼ਦੂਰਾਂ ਦੇ ਹੱਕ ਵਿੱਚ ਬੋਲੀ ਹੈ। ਭਾਰਤੀ ਮਜ਼ਦੂਰ ਮੰਤਰਾਲੇ ਨੇ ਕਿਹਾ ਹੈ ਕਿ ਤੁਹਾਨੂੰ ਘਰ ਬੈਠਿਆਂ ਰਾਸ਼ਨ, ਰੋਟੀ ਤੇ ਬਾਕੀ ਇੱਛਾਵਾਂ ਪੁਗਾਉਣ ਵਾਲੀਆਂ ਕੰਪਨੀਆਂ ਹਨ, ਜਿਨ੍ਹਾਂ ਨੇ 10 ਮਿੰਟ ਵਿੱਚ ਡਿਲੀਵਰੀ ਦੀ ਮਸ਼ਹੂਰੀ ਕੀਤੀ ਹੈ, ਇਹ ਉਹ ਕੰਮ ਬੰਦ ਕਰਨ।

ਭਾਰਤ ਵਿੱਚ ਕਈ ਕੰਪਨੀਆਂ ਇਹ ਮਸ਼ਹੂਰੀ ਕਰਦੀਆਂ ਹਨ। ਇਸ ਬਾਰੇ ਰਾਈਡਰਜ਼ ਅਤੇ ਗਿਗ ਵਰਕਰ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਇਹ ਸਹੀ ਨਹੀਂ ਹੈ ਅਤੇ ਇਸ ਤੋਂ ਪਹਿਲਾਂ ਉਹ ਹੜਤਾਲ ‘ਤੇ ਵੀ ਗਏ ਸਨ।

ਇਹ ਗਿਗ ਇਕੋਨਮੀ ਦੇ ਆਉਣ ਤੋਂ ਪਹਿਲਾਂ ਸਾਡੇ ਕੋਲ ਮਜ਼ਦੂਰ, ਮਿਹਨਤਕਸ਼ ਅਤੇ ਦਿਹਾੜੀਦਾਰ ਸਨ, ਜਿਨ੍ਹਾਂ ਦੇ ਮੋਢਿਆਂ ‘ਤੇ ਸਾਡੀ ਇਕੋਨਮੀ ਚੱਲਦੀ ਸੀ। ਨਾ ਉਨ੍ਹਾਂ ਦੀ ਨਾ ਕੋਈ ਪੈਨਸ਼ਨ ਅਤੇ ਨਾ ਹੀ ਉਨ੍ਹਾਂ ਦੀ ਕੋਈ ਬਿਮਾਰੀ ਦੀ ਛੁੱਟੀ।

ਇੱਕ ਵਾਰ ਉਰਦੂ ਦਾ ਸ਼ੇਅਰ ਸੁਣਿਆ ਸੀ, ‘ਕਿ ਹੈ ਤਲਖ਼ ਬਹੁਤ ਬੰਦਾ ਏ ਮਜ਼ਦੂਰ ਏ ਔਕਾਤ’ ਪਰ ਹੁਣ ਜਿਹੜੇ ਔਨਲਾਈਨ ਦੁਕਾਨਾਂ ਚਲਾਉਣ ਵਾਲੇ ਨਵੇਂ ਸੇਠ ਆਏ ਹਨ, ਉਨ੍ਹਾਂ ਨੇ ਤਾਂ ਮਜ਼ਦੂਰਾਂ ਨੂੰ ਉਨ੍ਹਾਂ ਦੀ ਅਸਲੀ ਔਕਾਤ ਹੀ ਯਾਦ ਕਰਵਾ ਦਿੱਤੀ।

ਦਿਹਾੜੀਦਾਰ ਦਿਨ ਵਿੱਚ 10-12 ਘੰਟੇ ਮਸ਼ੱਕਤ ਕਰ ਕੇ ਸ਼ਾਮ ਨੂੰ ਆਪਣੀ ਰੋਜ਼ੀ-ਰੋਟੀ ਕਮਾ ਲੈਂਦਾ ਸੀ। ਹੁਣ ਇਹ ਗਿਗ ਵਰਕਰਾਂ ਕੋਲੋਂ 10-10 ਮਿੰਟ ਦੀ ਦਿਹਾੜੀ ਲਗਵਾਈ ਜਾ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਸੇਠਾਂ ਦਾ ਦਾਅਵਾ ਇਹ ਵੀ ਹੈ ਕਿ ਤੁਸੀਂ ਤਾਂ ਮਜ਼ਦੂਰ ਹੋ ਹੀ ਨਹੀਂ, ਤੁਸੀਂ ਇੰਡੀਪੈਂਟੇਂਡ ਕਾਨਟ੍ਰੈਕਟਰ ਹੋ। ਜਦੋਂ ਮਰਜ਼ੀ ਇਹ ਕੰਮ ਸ਼ੁਰੂ ਕਰੋ ਤੇ ਜਦੋਂ ਮਰਜ਼ੀ ਇਹ ਕੰਮ ਬੰਦ ਕਰ ਦਿਓ।

ਪਰ ਜੇ ਤੁਸੀਂ ਸਾਡਾ ਫੀਤਾ ਚੁੱਕ ਲਿਆ ਹੈ ਤਾਂ ਆਪਣੀ ਜਾਨ ‘ਤੇ ਖੇਡ ਜਾਓ ਤੇ 10 ਮਿੰਟ ਵਿੱਚ ਸਾਡੇ ਗਾਹਕ ਕੋਲ ਪਹੁੰਚਾਓ। ਉੱਤੋਂ ਇਸ ਗਿਗ ਇਕੋਨਮੀ ਦੇ ਆਉਣ ਨਾਲ ਗਾਹਕ ਵੀ ਕਾਫੀ ਤ੍ਰਿਖੇ ਹੋ ਗਏ ਹਨ। ਉਧਰੋਂ ਪਿੱਜ਼ਾ ਬਣਨਾ ਸ਼ੁਰੂ ਹੁੰਦਾ ਤੇ ਉਧਰੋਂ ਗਾਹਕ ਸਾਬ੍ਹ ਦੇ ਫੋਨ ‘ਤੇ ਪੁੱਠੀ ਘੜੀ ਚੱਲਣੀ ਸ਼ੁਰੂ ਹੋ ਜਾਂਦੀ ਹੈ। ਜੇ ਲੇਟ ਹੋ ਜਾਓ ਤੇ ਸ਼ਿਕਾਇਤ ਅਤੇ ਜੇ ਆਡਰਡ ਉੱਤੇ-ਥੱਲੇ ਹੋ ਜਾਵੇ ਤਾਂ ਨਾਲ ਜੁਰਮਾਨਾ ਵੀ।

ਪਾਕਿਸਤਾਨ ਵਿੱਚ ਇੱਕ ਮਸ਼ਹੂਰ ਟੀਵੀ ਐਂਕਰ ਨੇ ਬਹਿਸ ਪਾਈ ਸੀ ਕਿ ਜੇ ਕੋਈ ਰਾਈਡਰ ਤੁਹਾਨੂੰ ਪੂਰੀ ਚੇਂਜ (ਖੁੱਲ੍ਹੇ ਪੈਸੇ) ਨਾ ਦੇਵੇ। ਉਸ ਕੋਲੋਂ 10-20 ਰੁਪਏ ਉੱਤੇ-ਥੱਲੇ ਹੋ ਜਾਣ ਤਾਂ ਉਸ ਨਾਲ ਉਹੀ ਸਲੂਕ ਕਰੋ ਜੋ ਚੋਰਾਂ ਨਾਲ ਕਰਦੇ ਹਨ।

Leave a Reply

Your email address will not be published. Required fields are marked *