Home / ਭਾਰਤ / ਤਰਨ ਤਾਰਨ: ਪਹਿਲੇ ਸਾਲ ਦੇ ਲਾਅ ਦੇ ਵਿਦਿਆਰਥੀ ਨੇ ਕਲਾਸ ਵਿੱਚ ਲੜਕੀ ਦੀ ਹੱਤਿਆ ਕੀਤੀ ਅਤੇ ਆਪਣੇ ਆਪ ਨੂੰ ਗੋਲੀ ਮਾਰੀ

ਤਰਨ ਤਾਰਨ: ਪਹਿਲੇ ਸਾਲ ਦੇ ਲਾਅ ਦੇ ਵਿਦਿਆਰਥੀ ਨੇ ਕਲਾਸ ਵਿੱਚ ਲੜਕੀ ਦੀ ਹੱਤਿਆ ਕੀਤੀ ਅਤੇ ਆਪਣੇ ਆਪ ਨੂੰ ਗੋਲੀ ਮਾਰੀ

ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਇੱਕ ਕਾਲਜ ਵਿੱਚ ਸੋਮਵਾਰ ਨੂੰ ਇੱਕ ਦਰਦਨਾਕ ਘਟਨਾ ਵਾਪਰੀ। ਲਾਅ ਦੇ ਪਹਿਲੇ ਸਾਲ ਦਾ ਇੱਕ ਵਿਦਿਆਰਥੀ ਕਲਾਸਰੂਮ ਵਿੱਚ ਦਾਖਲ ਹੋਇਆ ਅਤੇ ਆਪਣੀ ਹੀ ਸਹਿਪਾਠਣ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।

ਪੁਲਿਸ ਮੁਤਾਬਕ ਦੋਵੇਂ ਵਿਦਿਆਰਥੀ ਲਾਅ ਦੇ ਪਹਿਲੇ ਸਾਲ ਵਿੱਚ ਪੜ੍ਹ ਰਹੇ ਸਨ ਅਤੇ ਉਮਰ ਲਗਭਗ 19 ਤੋਂ 20 ਸਾਲ ਦੇ ਕਰੀਬ ਸੀ। ਘਟਨਾ ਉਸ ਵੇਲੇ ਹੋਈ, ਜਦੋਂ ਕਲਾਸ ਹਜੇ ਸ਼ੁਰੂ ਨਹੀਂ ਹੋਈ ਸੀ। ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਲੜਕੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।

ਕਾਲਜ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇਹ ਪੂਰੀ ਘਟਨਾ ਕੈਦ ਹੋ ਗਈ। ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਕਲਾਸ ਵਿੱਚ ਕਈ ਵਿਦਿਆਰਥੀ ਮੌਜੂਦ ਸਨ। ਅਚਾਨਕ ਵਿਦਿਆਰਥੀ ਆਪਣੀ ਜਗ੍ਹਾ ਤੋਂ ਉੱਠਿਆ, ਬੈਗ ਵਿੱਚੋਂ ਪਿਸਤੌਲ ਕੱਢੀ ਅਤੇ ਲੜਕੀ ਦੇ ਸਿਰ ’ਚ ਗੋਲੀ ਮਾਰ ਦਿੱਤੀ। ਫਿਰ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।

ਗੋਲੀਆਂ ਦੀ ਆਵਾਜ਼ ਸੁਣ ਕੇ ਹੋਰ ਵਿਦਿਆਰਥੀ ਕਲਾਸ ਵੱਲ ਆਏ ਪਰ ਹਾਲਾਤ ਵੇਖ ਡਰ ਕੇ ਵਾਪਸ ਮੁੜ ਗਏ। ਘਟਨਾ ਤੋਂ ਬਾਅਦ ਕਾਲਜ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਪੁਲਿਸ ਨੇ ਮੌਕੇ ਤੋਂ ਵਰਤੀ ਗਈ ਪਿਸਤੌਲ ਬਰਾਮਦ ਕਰ ਲਈ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਵਿਦਿਆਰਥੀ ਨੇ ਇਹ ਕਦਮ ਕਿਉਂ ਚੁੱਕਿਆ। ਨਾਲ ਹੀ ਇਹ ਵੀ ਜਾਂਚਿਆ ਜਾ ਰਿਹਾ ਹੈ ਕਿ ਹਥਿਆਰ ਕਿੱਥੋਂ ਲਿਆ ਗਿਆ ਅਤੇ ਕਿਵੇਂ ਕਾਲਜ ਅੰਦਰ ਲਿਆਂਦਾ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਸਾਰੀ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।

Leave a Reply

Your email address will not be published. Required fields are marked *